ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਕੇ ਰਹਿੰਦੇ ਭਾਰਤੀ ਪਰਿਵਾਰ ਦੇ 3 ਮੈਂਬਰਾਂ ਦੀ ਆਈਸਲੈਂਡ ਹਾਦਸੇ `ਚ ਮੌਤ

ਯੂਕੇ ਰਹਿੰਦੇ ਭਾਰਤੀ ਪਰਿਵਾਰ ਦੇ 3 ਮੈਂਬਰਾਂ ਦੀ ਆਈਸਲੈਂਡ ਹਾਦਸੇ `ਚ ਮੌਤ

ਇੰਗਲੈਂਡ (ਯੂਕੇ) `ਚ ਰਹਿੰਦੇ ਭਾਰਤੀ ਮੂਲ ਦੇ ਤਿੰਨ ਵਿਅਕਤੀ ਆਈਸਲੈਂਡ `ਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਮਾਰੇ ਗਏ ਹਨ। ਇਹ ਤਿੰਨੇ ਇੱਕੋ ਪਰਿਵਾਰ ਨਾਲ ਸਬੰਧਤ ਸਨ। ਮਰਨ ਵਾਲਿਆਂ `ਚ ਦੋ ਔਰਤਾਂ ਤੇ ਇੱਕ ਬੱਚਾ ਸ਼ਾਮਲ ਹਨ।


ਸਪੋਰਸਟਸ ਕਾਰ ਵਿੱਚ ਉਸ ਵੇਲੇ ਚਾਰ ਹੋਰ ਵਿਅਕਤੀ ਵੀ ਮੌਜੂਦ ਸਨ; ਜਿਨ੍ਹਾਂ ਵਿੱਚ ਇੰਗਲੈਂਡ `ਚ ਵੱਸਦੇ ਭਾਰਤੀ ਮੂਲ ਦੇ ਦੋ ਭਰਾ ਤੇ ਦੋ ਨਿੱਕੇ ਬੱਚੇ ਵੀ ਸ਼ਾਮਲ ਹਨ। ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੈ। ਉਨ੍ਹਾਂ ਨੂੰ ਆਈਸਲੈਂਡ ਦੀ ਰਾਜਧਾਨੀ ਰੀਕਜਾਵਿਕ `ਚ ਦਾਖ਼ਲ ਕਰਵਾਇਆ ਗਿਆ ਹੈ।


ਇਹ ਪਰਿਵਾਰ ਨੌਰਡਿਕ ਟਾਪੂ `ਤੇ ਛੁੱਟੀਆਂ ਮਨਾਉਣ ਲਈ ਗਿਆ ਸੀ। ਉਨ੍ਹਾਂ ਨੇ ਟੋਯੋਟਾ ਲੈਂਡ ਕਰੂਜ਼ਰ ਕਿਰਾਏ `ਤੇ ਲਈ ਹੋਈ ਸੀ। ਉਹ ਜਦੋਂ ਸਕੀਡਰਾਰਸੰਦੂਰ ਉਹ ਜਦੋਂ ਬਹੁਤ ਉੱਚੇ ਇੱਕੋ ਲੇਨ ਵਾਲੇ ਪੁਲ ਤੋਂ ਲੰਘ ਰਹੇ ਸਨ, ਤਦ ਕਾਰ ਰੇਲਿੰਗ ਵਿੱਚੋਂ ਦੀ ਨਿੱਕਲ ਕੇ ਹੇਠਾਂ ਡਿੱਗ ਪਈ। ਕਾਰ ਦੀ ਹਾਲਤ ਵੇਖ ਕੇ ਹਰ ਕੋਈ ਇਹੋ ਸੋਚਦਾ ਹੈ ਕਿ ਸ਼ਾਇਦ ਹੀ ਇਸ ਹਾਦਸੇ `ਚੋਂ ਕੋਈ ਬਚ ਸਕਿਆ ਹੋਵੇ।


ਆਈਸਲੈਂਡ `ਚ ਭਾਰਤੀ ਸਫ਼ੀਰ ਟੀ. ਆਰਮਸਟਰੌਂਗ ਚਾਂਗਸੈਨ ਨੇ ਲੈਂਡਸਪਿਤਾਲੀ ਹਸਪਤਾਲ `ਚ ਜ਼ਖ਼ਮੀਆਂ ਦਾ ਹਾਲਚਾਲ ਪੁੱਛਣ ਲਈ ਗਏ। 


ਹਾਦਸੇ ਵੇਲੇ ਸਵੇਰੇ 11 ਵਜੇ ਵੀ ਤਾਪਮਾਨ ਜਮਾਅ ਦਰਜੇ `ਤੇ ਸੀ।   

ਯੂਕੇ ਰਹਿੰਦੇ ਭਾਰਤੀ ਪਰਿਵਾਰ ਦੇ 3 ਮੈਂਬਰਾਂ ਦੀ ਆਈਸਲੈਂਡ ਹਾਦਸੇ `ਚ ਮੌਤ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 of Indian origin UK family die in Iceland