ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੈਬਰ-ਪਖ਼ਤੂਨਖ਼ਵਾ ਧਮਾਕੇ ਦੇ ਮ੍ਰਿਤਕਾਂ `ਚ ਤਿੰਨ ਪਾਕਿ ਸਿੱਖ ਵੀ ਸ਼ਾਮਲ

ਖ਼ੈਬਰ-ਪਖ਼ਤੂਨਖ਼ਵਾ ਧਮਾਕੇ ਦੇ ਮ੍ਰਿਤਕਾਂ `ਚ ਤਿੰਨ ਪਾਕਿ ਸਿੱਖ ਵੀ ਸ਼ਾਮਲ

ਸ਼ੁੱਕਰਵਾਰ ਨੂੰ ਪਾਕਿਸਤਾਨੀ ਸੂਬੇ ਖ਼ੈਬਰ-ਪਖ਼ਤੂਨਖ਼ਵਾ `ਚ ਅੰਤਾਂ ਦੇ ਭੀੜ-ਭੜੱਕੇ ਵਾਲੇ ਇੱਕ ਆਰਜ਼ੀ ਬਾਜ਼ਾਰ ਵਿੱਚ ਮਰਨ ਵਾਲਿਆਂ ਦੀ ਗਿਣਤੀ 32 ਤੱਕ ਪੁੱਜ ਗਈ ਹੈ। ਇਨ੍ਹਾਂ ਮ੍ਰਿਤਕਾਂ `ਚ ਤਿੰਨ ਸਿੱਖ ਵੀ ਸ਼ਾਮਲ ਹਨ। ਇਸ ਧਮਾਕੇ `ਚ 40 ਤੋਂ ਵੀ ਵੱਧ ਵਿਅਕਤੀ ਫੱਟੜ ਹਨ; ਜਿਨ੍ਹਾਂ `ਚੋਂ ਕੁਝ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਤਿੰਨ ਪਾਕਿਸਤਾਨੀ ਸਿੱਖ ਮਾਰੇ ਗਏ ਹਨ, ਉਹ ਦਰਅਸਲ ਕਾਰੋਬਾਰੀ ਸਨ, ਜੋ ਇਸ ਬਾਜ਼ਾਰ `ਚ ਆਪਣੀਆਂ ਦੁਕਾਨਾਂ ਲਾਉਣ ਲਈ ਪੁੱਜੇ ਹੋਏ ਸਨ।


ਜਿਸ ਬਾਜ਼ਾਰ `ਚ ਇਹ ਧਮਾਕਾ ਹੋਇਆ, ਉਹ ਸਿਰਫ਼ ਸ਼ੁੱਕਰਵਾਰ ਨੂੰ ਹੀ ਕਲਾਇਆ ਖੇਤਰ ਦੇ ਓਰਾਕਜ਼ਾਈ ਜਿ਼ਲ੍ਹੇ ਦੇ ਇੱਕ ਸ਼ੀਆ ਧਾਰਮਿਕ ਅਸਥਾਨ ਇਮਾਮਬਾੜੇ ਨੇੜੇ ਲੱਗਦਾ ਹੈ। ਜੁੰਮੇ ਦੀ ਨਮਾਜ਼ ਮੌਕੇ ਲੱਗਣ ਕਾਰਨ ਇਸ ਨੂੰ ‘ਜੁੰਮਾ ਬਾਜ਼ਾਰ` ਵੀ ਕਿਹਾ ਜਾਂਦਾ ਹੈ।


ਹੁਣ ਖ਼ੈਬਰ-ਪਖ਼ਤੂਨਖ਼ਵਾ ਇਲਾਕੇ ਦੇ ਪਿੰਡਾਂ `ਚੋਂ ਸਿੱਖ ਆਬਾਦੀ ਲਗਭਗ ਖ਼ਤਮ ਹੋ ਗਈ ਹੈ। ਦਰਅਸਲ, ਤਾਲਿਬਾਨ ਹਮਲਿਆਂ ਤੋਂ ਬਾਅਦ ਬਹੁਤੇ ਸਿੱਖ ਕਾਰੋਬਾਰੀ ਸ਼ਹਿਰੀ ਇਲਾਕਿਆਂ `ਚ ਆ ਗਏ ਹਨ। ਕਿਸੇ ਵੇਲੇ ਇਹ ਇਲਾਕਾ ਤਾਲਿਬਾਨ ਅੱਤਵਾਦੀਆਂ ਦਾ ਗੜ੍ਹ ਹੁੰਦਾ ਸੀ ਤੇ ਉਹ ਅਕਸਰ ਸਿੱਖ ਵਪਾਰੀਆਂ ਨੂੰ ਅਗ਼ਵਾ ਕਰ ਲੈਂਦੇ ਸਨ ਤੇ ਉਨ੍ਹਾਂ ਤੋਂ ਇੱਕ-ਇੱਕ ਕਰੋੜ ਰੁਪਏ ਦੀ ਫਿਰੌਤੀ ਵਸੂਲ ਕਰਦੇ ਸਨ। ਕਈ ਵਾਰ ਤਾਂ ਇਹ ਅੱਤਵਾਦੀ ਫਿਰੋਤੀ ਦੀਆਂ ਰਕਮਾਂ ਲੈ ਕੇ ਵੀ ਬੰਧਕਾਂ ਨੂੰ ਮਾਰ ਦਿੰਦੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Sikhs included in Khyber Pakhtunkhwa blast 32 deaths