ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਦਨ ਦੇ ਹਵਾਈ ਅੱਡਿਆਂ ਤੇ ਰੇਲਵੇ ਸਟੇਸ਼ਨ ਤੋਂ ਮਿਲੇ 3 ਨਿੱਕੇ ਬੰਬ

ਲੰਦਨ ਦੇ ਹਵਾਈ ਅੱਡਿਆਂ ਤੇ ਰੇਲਵੇ ਸਟੇਸ਼ਨ ਤੋਂ ਮਿਲੇ 3 ਨਿੱਕੇ ਬੰਬ

ਦਹਿਸ਼ਤਗਰਦੀ ਵਿਰੁੱਧ ਲੜਨ ਵਾਲੀ ਇੰਗਲੈਂਡ ਦੀ ਪੁਲਿਸ ਡਾਕ ਰਾਹੀਂ ਪੁੱਜੇ ਤਿੰਨ ਬੈਗਾਂ ਦੀ ਜਾਂਚ ਕਰ ਰਹੀ ਹੈ, ਜੋ ਛੋਟੇ ਵਿਸਫ਼ੋਟਕ ਉਪਕਰਣ ਜਾਪਦੇ ਹਨ। ਇਹ ਤਿੰਨੇ ਬੈਗ ਲੰਦਨ ਦੇ ਹਵਾਈ ਅੱਡਿਆਂ ਤੇ ਰੇਲਵੇ ਸਟੇਸ਼ਨ ਤੋਂ ਮਿਲੇ ਹਨ।

 

 

ਪੁਲਿਸ ਮੁਤਾਬਕ ਮੇਲਰਜ਼ ਦੇ ਅੰਦਰ ਛੋਟੇ ਬੈਗਾਂ ਵਿੱਚ ਅਜਿਹੇ ਉਪਕਰਨ ਮੌਜੂਦ ਹਨ, ਜਿਨ੍ਹਾਂ ਨੂੰ ਜੇ ਕਿਤੇ ਖੋਲ੍ਹਿਆ ਜਾਵੇ, ਤਾਂ ਉਨ੍ਹਾਂ ਨਾਲ ਥੋੜ੍ਹੀ ਅੱਗ ਲੱਗ ਸਕਦੀ ਹੈ। ਅਧਿਕਾਰੀਆਂ ਮੁਤਾਬਕ ਮੈਟਰੋਪਾਲਿਟ ਪੁਲਿਸ ਕਾਊਂਟਰ ਟੈਰਰਿਜ਼ਮ ਕਮਾਂਡ ਇਨ੍ਹਾਂ ਸਾਰੇ ਬੈਗਾਂ ਨੂੰ ਇੱਕੋ ਲੜੀ ਵਿੱਚ ਜੋੜ ਕੇ ਵੇਖ ਰਹੀ ਹੈ।

 

 

ਇੱਕ ਮੇਲਰ ਹੀਥਰੋ ਹਵਾਈ ਅੱਡੇ ਉੱਤੇ ਮਿਲਿਆ। ਤਦ ਸਾਵਧਾਨੀ ਵਜੋਂ ਇੱਕ ਇਮਾਰਤ ਨੂੰ ਖ਼ਾਲੀ ਕਰਵਾਉਣਾ ਪਿਆ ਤੇ ਪੈਕੇਜ ਨੂੰ ਖੋਲ੍ਹਿਆ ਗਿਆ, ਤਾਂ ਇਸ ਦਾ ਇੱਕ ਹਿੱਸਾ ਸੜਿਆ ਹੋਇਆ ਸੀ। ਅਧਿਕਾਰੀਆਂ ਅਨੁਸਾਰ ਇਹ ਇਮਾਰਤ ਹਵਾਈ ਅੱਡੇ ਉੱਤੇ ਨਹੀਂ ਹੈ, ਜਿਸ ਕਾਰਨ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ। ਕੋਈ ਜ਼ਖ਼ਮੀ ਵੀ ਨਹੀਂ ਹੋਇਆ।

 

 

ਦੂਜਾ ਮੇਲਰ ਸਿਟੀ ਏਅਰਪੋਰਟ ਨੇੜਿਓਂ ਤੇ ਤੀਜਾ ਵਾਟਰਲੂ ਸਟੇਸ਼ਨ ਦੇ ਮੇਲ ਰੂਮ ਵਿੱਚੋਂ ਮਿਲਿਆ। ਰੇਲਵੇ ਸਟੇਸ਼ਨ ਵਾਲਾ ਪੈਕੇਜ ਖੋਲ੍ਹਿਆ ਨਹੀਂ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 small bombs found at London Airports and Railway Station