ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਸਿੱਖ ’ਤੇ ਨਸਲੀ ਹਮਲਾ ਕਰਨ ਵਾਲੇ ਨੂੰ 3 ਸਾਲ ਦੀ ਜੇਲ੍ਹ

ਅਮਰੀਕਾ ’ਚ ਸਿੱਖ ’ਤੇ ਨਸਲੀ ਹਮਲਾ ਕਰਨ ਵਾਲੇ ਨੂੰ 3 ਸਾਲ ਦੀ ਜੇਲ੍ਹ

--  ਮੁਲਜ਼ਮ ਨੂੰ ਸਿੱਖ ਧਰਮ ਬਾਰੇ ਗਿਆਨ ਹਾਸਲ ਕਰਨ ਦੇ ਵੀ ਅਦਾਲਤੀ ਹੁਕਮ

 

 

ਅਮਰੀਕਾ ਦੇ ਇੱਕ ਜੱਜ ਨੇ ਇੱਕ ਗੋਰੇ ਨੌਜਵਾਨ ਨੂੰ ਇੱਕ ਸਿੱਖ ਸਟੋਰ–ਮਾਲਕ ਉੱਤੇ ਹਮਲੇ ਦਾ ਦੋਸ਼ੀ ਮੰਨਦਿਆਂ ਉਸ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 25 ਸਾਲਾ ਮੁਲਜ਼ਮ ਐਂਡ੍ਰਿਯੂ ਰਾਮਸੇ ਨੂੰ ਸਿੱਖ ਧਰਮ ਤੇ ਕੌਮ ਬਾਰੇ ਹੋਰ ਵਧੇਰੇ ਗਿਆਨ ਹਾਸਲ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਹੈ।

 

 

ਮੁਲਜ਼ਮ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰ ਕੇ ਅਦਾਲਤ ਵਿੱਚ ਇਸ ਬਾਰੇ ਰਿਪੋਰਟ ਵੀ ਪੇਸ਼ ਕਰੇਗਾ। ਇਹ ਗੱਲ ਉਸ ਦੀ ਸਜ਼ਾ ਦਾ ਹਿੱਸਾ ਹੈ।

 

 

ਮੇਰੀਅਨ ਕਾਊਂਟੀ ਦੇ ਜੱਜ ਲਿੰਡਸੇ ਪੈਰਟਰਿਜ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ। ਇਸੇ ਵਰ੍ਹੇ 14 ਜਨਵਰੀ ਨੂੰ ਮੁਲਜ਼ਮ ਨੇ ਸ੍ਰੀ ਹਰਵਿੰਦਰ ਸਿੰਘ ਡੋਡ ਉੱਤੇ ਹਮਲਾ ਕਰ ਦਿੱਤਾ ਸੀ, ਜਦੋਂ ਉਹ ਅਮਰੀਕੀ ਸੂਬੇ ਓਰੇਗੌਨ ਦੇ ਇੱਕ ਕਨਵੀਨੀਅੰਸ ਸਟੋਰ ਵਿੱਚ ਕੰਮ ਕਰ ਰਹੇ ਸਨ। ਰਾਮਸੇ ਨੂੰ ਸਿਗਰੇਟਾਂ ਲਈ ਰੋਲਿੰਗ ਪੇਪਰ ਚਾਹੀਦੇ ਸਨ ਪਰ ਉਸ ਕੋਲ ਵਿਖਾਉਣ ਲਈ ਕੋਈ ਆਈਡੀ ਨਹੀਂ ਸੀ।

 

 

ਅਮਰੀਕਾ ’ਚ ਘੱਟ ਉਮਰ ਦੇ ਨੌਜਵਾਨਾਂ ਜਾਂ ਨਾਬਾਲਗ਼ਾਂ ਨੂੰ  ਸਿਗਰੇਟਾਂ ਤੇ ਤਮਾਕੂਨੋਸ਼ੀ ਅਤੇ ਨਸ਼ਿਆਂ ਨਾਲ ਸਬੰਧਤ ਕੋਈ ਵਸਤੂ ਨਹੀਂ ਵੇਚੀ ਜਾ ਸਕਦੀ।

 

 

ਜਦੋਂ ਸ੍ਰੀ ਡੋਡ ਨੇ ਰਾਮਸੇ ਨੂੰ ਸਟੋਰ ਤੋਂ ਬਾਹਰ ਜਾਣ ਲਈ ਆਖਿਆ, ਤਾਂ ਉਸ ਗੋਰੇ ਨੌਜਵਾਨ ਨੇ ਉਨ੍ਹਾਂ ਉੱਤੇ ਹਮਲਾ ਬੋਲ ਦਿੱਤਾ। ਪਹਿਲਾਂ ਉਸ ਨੇ ਸ੍ਰੀ ਡੋਡ ਦੀ ਦਾੜ੍ਹੀ ਪੁੱਟੀ ਤੇ ਫਿਰ ਚਿਹਰੇ ਉੱਤੇ ਘਸੁੰਨ ਮਾਰੇ ਤੇ ਫਿਰ ਉਨ੍ਹਾਂ ਨੂੰ ਫ਼ਰ਼ਸ਼ ਉੱਤੇ ਸੁੱਟ ਕੇ ਉਨ੍ਹਾਂ ਦੇ ਠੁੱਡੇ ਮਾਰੇ। ਇਸ ਤੋਂ ਇਲਾਵਾ ਰਾਮਸੇ ਨੇ ਸ੍ਰੀ ਡੋਡ ਉੱਤੇ ਥੁੱਕਿਆ ਵੀ ਤੇ ਉਨ੍ਹਾਂ ਦੀ ਦਸਤਾਰ ਵੀ ਲਾਹ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 year imprisonment for a white youth who attacked a Sikh in Oregon US