ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ’ਚ ਚਾਰ ਦਿਨਾਂ ਤੋਂ ਫਸੇ ਹੋਏ ਹਨ 30 ਭਾਰਤੀ ਸ਼ਰਧਾਲੂ

ਨੇਪਾਲ ’ਚ ਚਾਰ ਦਿਨਾਂ ਤੋਂ ਫਸੇ ਹੋਏ ਹਨ 30 ਭਾਰਤੀ ਸ਼ਰਧਾਲੂ

ਨੇਪਾਲ ਦੇ ਹਿਲਸਾ ਇਲਾਕੇ ਵਿੱਚ 30 ਭਾਰਤੀ ਸ਼ਰਧਾਲੂ ਪਿਛਲੇ ਚਾਰ ਦਿਨਾਂ ਤੋਂ ਫਸੇ ਹੋਏ ਹਨ। ਇਹ ਸਭ ਤੇਲੰਗਾਨਾ ਤੋਂ ਕੈਲਾਸ਼ ਮਾਨਸਰੋਵਰ ਦੇ ਦਰਸ਼ਨਾਂ ਲਈ ਪੁੱਜੇ ਸਨ। ਵਾਪਸੀ ’ਤੇ ਇਹ ਸਾਰੇ ਫਸ ਗਏ। ਕੁਝ ਤਾਂ ਉੱਚੇ ਪਹਾੜਾਂ ’ਤੇ ਬਰਫ਼ ਵਿੱਚ ਫਸ ਕੇ ਬੀਮਾਰ ਵੀ ਹੋ ਗਏ ਹਨ।

 

 

ਹੋਰ ਤਾਂ ਹੋਰ ਇਨ੍ਹਾਂ ਨੂੰ ਇੱਥੇ ਤੱਕ ਪਹੁੰਚਾਉਣ ਵਾਲੀ ਟ੍ਰੈਵਲ ਏਜੰਸੀ ਨੇ ਵੀ ਉਨ੍ਹਾਂ ਨੂੰ ਛੱਡ ਦਿੱਤਾ। ਉਨ੍ਹਾਂ ਬੀਤੀ 13 ਜੂਨ ਨੂੰ ਆਪਣੀ ਤੀਰਥ–ਯਾਤਰਾ ਸ਼ੁਰੂ ਕੀਤੀ ਸੀ।

 

 

ਯਾਤਰੀਆਂ ਦੇ ਇਸ ਸਮੂਹ ਦੇ ਇੱਕ ਸੀਨੀਅਰ ਵਿਅਕਤੀ ਨੇ ਦੱਸਿਆ ਕਿ ਤੇਲੰਗਾਨਾ ਦੇ ਦੋ ਵੱਖੋ–ਵੱਖਰੇ ਹਿੱਸਿਆਂ ਨਾਲ ਸਬੰਧਤ ਉਹ ਸਾਰੇ ਵਿਅਕਤੀ ਇੱਕ ਟ੍ਰੈਵਲ ਏਜੰਸੀ ਰਾਹੀਂ ਨੇਪਾਲ ਪੁੱਜੇ ਸਨ।

 

 

ਉਨ੍ਹਾਂ ਦੱਸਿਆ ਕਿ ਉਨ੍ਹਾਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਤਾਂ ਕਰ ਲਈ ਸੀ ਪਰ ਪਿਛਲੇ ਚਾਰ ਦਿਨਾਂ ਤੋਂ ਉਸ ਏਜੰਸੀ ਦੇ ਲੋਕ ਸਾਡੇ ਫ਼ੋਨ ਕਾੱਲਜ਼ ਦਾ ਵੀ ਜਵਾਬ ਨਹੀਂ ਦੇ ਰਹੇ।

 

 

ਹੁਣ ਔਰਤਾਂ ਦਾ ਬਹੁਤ ਬੁਰਾ ਹਾਲ ਹੈ। ਕੁਝ ਬੱਚੇ ਵੀ ਹਨ।

 

 

ਲੋਕਾਂ ਨੇ ਦੱਸਿਆ ਕਿ ਇਹ ਇਲਾਕਾ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਕੈਲਾਸ਼ ਮਾਨਸਰੋਵਰ ਦੇ ਸਭ ਤੋਂ ਨੇੜੇ ਹਿਲਸਾ ਕੈਂਪ ਹੀ ਮੰਨਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:30 Indian devotees have been stranded in Nepal for the last four days