ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਈਜੀਰੀਆ: ਬੋਕੋਹਰਾਮ ਦੇ ਤਿੰਨ ਅੱਤਵਾਦੀਆਂ ਦਾ ਆਤਮਘਾਤੀ ਹਮਲਾ, 30 ਲੋਕਾਂ ਦੀ ਮੌਤ

ਉੱਤਰ-ਪੂਰਬੀ ਨਾਈਜੀਰੀਆ ਵਿੱਚ ਐਤਵਾਰ ਦੀ ਰਾਤ ਨੂੰ ਬੋਕੋਹਰਾਮ ਦੇ ਤਿੰਨ ਅੱਤਵਾਦੀਆਂ ਦੇ ਆਤਮਘਾਤੀ ਹਮਲੇ ਵਿੱਚ 30 ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ ਹੈ। 

 

ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਮੁਹਿੰਮ ਮੁਖੀ ਓਸਮਾਨ ਕਚੱਲਾ ਨੇ ਸੋਮਵਾਰ ਨੂੰ ਕਿਹਾ ਕਿ ਆਤਮਘਾਤੀ ਹਮਲੇ 'ਚ ਮਾਰਨ ਵਾਲਿਆਂ ਦੀ ਗਿਣਤੀ 30 ਤੱਕ ਪਹੁੰਚ ਗਈ ਹੈ ਅਤੇ 40 ਤੋਂ ਵੱਧ ਲੋਕ ਜ਼ਖ਼ਮੀ ਹਨ। ਤਿੰਨ ਆਤਮਘਾਤੀ ਹਮਲਾਵਰਾਂ ਨੇ ਕੋਦੁੰਗਾ ਵਿੱਚ ਇਕ ਹਾਲ ਦੇ ਬਾਹਰ ਖੁਦ ਨੂੰ ਉਡਾ ਲਿਆ। ਇੱਥੇ ਲੋਕ ਟੀਵੀ 'ਤੇ ਫੁੱਟਬਾਲ ਮੈਚ ਵੇਖਣ ਲਈ ਇਕੱਠਾ ਹੋਏ ਸਨ।


ਨਾਈਜੀਰੀਆ ਵਿੱਚ ਬੰਦੂਕਧਾਰੀਆਂ ਨੇ 30 ਵਿਅਕਤੀਆਂ ਦਾ ਕੀਤਾ ਕਤਲ


ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿੱਚ ਨਾਈਜੀਰੀਆ ਦੇ ਇਕ ਪਿੰਡ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਘੱਟੋ-ਘੱਟ 30 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਬੁਲਾਰੇ ਬੁਲਾਰੇ ਮੁਹੰਮਦ ਸ਼ੇਹੂ ਅਨੁਸਾਰ ਇਹ ਘਟਨਾ ਮੰਗਲਵਾਰ (5 ਮਾਰਚ) ਨੂੰ ਸ਼ਿੰਕਾਫੀ ਜ਼ਿਲ੍ਹੇ ਦੇ ਕਵਾਰੇ ਪਿੰਡ ਵਿੱਚ ਵਾਪਰੀ। ਸਮਾਚਾਰ ਏਜੰਸੀ ਸਿਨਹੂਆ ਅਨੁਸਾਰ, ਬੰਦੂਕਧਾਰੀਆਂ ਨੇ ਪਿੰਡ ਵਾਸੀਆਂ ਦੇ ਘਰਾਂ ਨੂੰ ਸਾੜ ਦਿੱਤਾ ਸੀ।

 

ਸਥਾਨਕ ਲੋਕਾਂ ਅਨੁਸਾਰ, ਮੋਟਰਸਾਈਕਲ ਰਾਹੀਂ ਸੈਂਕੜੇ ਬੰਦੂਕਧਾਰੀਆਂ ਨੇ ਪਿੰਡ 'ਤੇ ਹਮਲਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਹਮਲੇ ਵਿੱਚ ਘੱਟ ਤੋਂ ਘੱਟ 35 ਲੋਕ ਮਾਰੇ ਗਏ ਸਨ, ਜਿਸ ਤੋਂ ਬਾਅਦ ਕਈ ਪਿੰਡ ਵਾਸੀ ਭੱਜ ਗਏ। ਨਾਈਜੀਰੀਆ ਦੇ ਪੱਛਮੀ ਉੱਤਰ ਦੇ ਜੰਫਾਰਾ ਅਤੇ ਕਾਡੁਨਾ ਨੇ ਹਾਲ ਦੇ ਮਹੀਨਿਆਂ ਵਿੱਚ ਬੰਦੂਕਧਾਰੀ ਵੱਲੋਂ ਲਗਾਤਾਰ ਹਮਲੇ ਕੀਤੇ ਗਏ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:30 killed in triple suicide bombing By Boko Haram jihadist in North East Nigeria