ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ 'ਚ ਭਾਰਤੀ ਹਵਾਈ ਹਮਲਿਆਂ ਵਾਲੀ ਥਾਂ ’ਤੇ ਪਹਿਲਾਂ ਐਕਟਿਵ ਸਨ 300 ਮੋਬਾਇਲ

​​​​​​​ਪਾਕਿ 'ਚ ਭਾਰਤੀ ਹਵਾਈ ਹਮਲਿਆਂ ਵਾਲੀ ਥਾਂ ’ਤੇ ਪਹਿਲਾਂ ਐਕਟਿਵ ਸਨ 300 ਮੋਬਾਇਲ

ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਬਾਲਾਕੋਟ ’ਚ ਕੀਤੀ ਗਈ ਵੱਡੀ ਕਾਰਵਾਈ ਤੋਂ ਬਾਅਦ ਮਾਰੇ ਗਏ ਜੈਸ਼–ਏ–ਮੁਹੰਮਦ ਦੇ ਅੱਤਵਾਦੀਆਂ ਦੀ ਗਿਣਤੀ ਉੱਤੇ ਬਹਿਸ ਛਿੜੀ ਹੋਈ ਹੈ। ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵਿੱਚ ਇਸ ਮੁੱਦੇ ਉੱਤੇ ਠੰਢੀ ਜੰਗ ਹਾਲੇ ਵੀ ਜਾਰੀ ਹੈ। ਇਸ ਲੜੀ ਵਿੱਚ ਰਾਸ਼ਟਰੀ ਤਕਨੀਕੀ ਖੋਜ ਸੰਗਠਨ (NTRO) ਦੀ ਇੱਕ ਰਿਪੋਰਟ ਵਿੱਚ ਸਾਫ਼ ਸੰਕੇਤ ਮਿਲੇ ਹਨ ਕਿ ਭਾਰਤੀ ਹਵਾਈ ਫ਼ੌਜ ਦੀ ਉਸ ਕਾਰਵਾਈ ਨਾਲ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਦਾ ਖ਼ਾਤਮਾ ਹੋਇਆ ਹੈ।

 

 

ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪਾਕਿਸਤਾਨ ਦੇ ਬਾਲਾਕੋਟ ਵਿਖੇ ਜੈਸ਼ ਦੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਤੋ਼ ਪਹਿਲਾਂ ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਤਕਨੀਕੀ ਸਰਵੇਲਾਂਸ ਵਿਭਾਗ ਨੇ ਉੱਥੇ 300 ਐਕਟਿਵ ਮੋਬਾਇਲ ਫ਼ੋਨ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਰਿਪੋਰਟ ਦੀ ਮੰਨੀ ਜਾਵੇ, ਤਾਂ ਇਸ ਤੋਂ ਸਾਫ਼ ਸੰਕੇਤ ਮਿਲ ਰਹੇ ਹਨ ਕਿ ਭਾਰਤੀ ਹਵਾਈ ਫ਼ੌਜ ਦੇ ਹਵਾਈ ਹਮਲਿਆਂ ਤੋਂ ਪਹਿਲਾਂ ਉੱਥੇ ਕਿੰਨੇ ਅੱਤਵਾਦੀ ਰਹੇ ਹੋਣਗੇ।

 

 

ਸੂਤਰਾਂ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਨੂੰ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸਥਿਤ ਅੱਤਵਾਦੀ ਕੈਂਪਾਂ ਉੱਤੇ ਹਮਲੇ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ NTRO ਨੇ ਉਸ ਖੇਤਰ ਉੱਤੇ ਚੌਕਸ ਨਜ਼ਰ ਰੱਖਣੀ ਸ਼ੁਰੂ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:300 Mobile Phones were Active on the place before IAF Strikes