ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲੀਪੀਨ ਵਿਚ ਕਿਸ਼ਤੀਆਂ ਪਲਟਣ ਨਾਲ 31 ਦੀ ਮੌਤ

ਫਿਲੀਪੀਨ ਵਿਚ ਕਿਸ਼ਤੀਆਂ ਪਲਟਣ ਨਾਲ 31 ਦੀ ਮੌਤ

ਫਿਲੀਪੀਨ ਵਿਚ ਤਿੰਨ ਕਿਸ਼ਤੀਆਂ ਦੇ ਪਲਟਣ ਬਾਅਦ ਬਚਾਅ ਕਰਮੀਆਂ ਨੇ ਸਮੁੰਦਰ ਵਿਚ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧਕੇ 31 ਹੋ ਗਈ ਹੈ। ਤਿੰਨ ਹੋਰ ਅਜੇ ਲਾਪਤਾ ਹਨ। ਤਟ ਰੱਖਿਆ ਬਲ ਨੇ ਇਹ ਜਾਣਕਾਰੀ ਦਿੱਤੀ।

 

ਤਟ ਰੱਖਿਆ ਬਲ ਦੇ ਬੁਲਾਰੇ ਆਰਮਡ ਬਾਲਿਲੋ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਜ਼ਿਆਦਾਤਰ ਦੋ ਕਿਸਤੀਆਂ ਦੇ ਯਾਤਰੀ ਸਨ ਜੋ ਸ਼ਨੀਵਾਰ ਨੂੰ ਗੁਈਮਾਰਾਸ ਅਤੇ ਇਲੋਇਲੋ ਸੂਬੇ ਵਿਚ ਤੇਜ ਹਵਾਵਾਂ ਅਤੇ ਸ਼ਕਤੀਸ਼ਾਲੀ ਲਹਿਰਾਂ ਦੀ ਚਪੇਟ ਵਿਚ ਆ ਗਏ। ਬਚਾਓ ਕਰਮੀਆਂ ਨੇ 62 ਹੋਰ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਅ ਲਿਆ।

 

ਬੁਲਾਰੇ ਨੇ ਦੱਸਿਆ ਕਿ ਇਲੋਇਲੋ ਸਟ੍ਰੇਟ ਵਿਚ ਡੁਬੀ ਤੀਜੀ ਕਿਸ਼ਤੀ ਉਤੇ ਕੋਈ ਯਾਤਰੀ ਤਾਂ ਸਵਾਰ ਨਹੀਂ ਸੀ, ਪ੍ਰੰਤੁ ਚਾਲਕ ਦਲ ਦੇ ਪੰਜ ਮੈਂਬਰ ਸਨ। ਇਨ੍ਹਾਂ ਸਾਰਿਆਂ ਨੂੰ ਬਚਾਅ ਲਿਆ ਗਿਆ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਪੂਰਵੀ ਤੱਟ ਤੋਂ 1000 ਕਿਲੋਮੀਟਰ (620 ਮੀਲ) ਦੂਰ ਪੂਰਵੀ ਤੱਟ ਉਤੇ ਭਾਰੀ ਮਾਨਸੂਨ ਮੀਂਹ ਅਤੇ ਇਸ ਤੋਂ ਇਲਾਵਾ ਜ਼ਮੀਨ ਖਿਸਕਣ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:31 dead 62 rescued after boats capsize in Philippines