ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਜ਼ਾਕਿਸਤਾਨ ਜੇਲ੍ਹ ਦੰਗੇ 'ਚ 32 ਲੋਕ ਦੀ ਮੌਤ

ਇਸਲਾਮੀ ਸਟੇਟ ਨਾਲ ਜੁੜੇ ਅੱਠ ਮੈਂਬਰਾਂ ਨੂੰ ਛੁਡਾਇਆ
 
ਤਜ਼ਾਕਿਸਤਾਨ ਦੇ ਨਿਆਂ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ 29 ਕੈਦੀਆਂ ਅਤੇ ਤਿੰਨ ਜੇਲ੍ਹ ਸੁਰੱਖਿਆ ਗਾਰਡਾਂ ਸਣੇ ਘੱਟ ਤੋਂ ਘੱਟ 32 ਲੋਕ ਦੁਸ਼ਾਂਬੇ ਦੇ ਬਾਹਰੀ ਇਲਾਕੇ ਵਿੱਚ ਸਥਿਤ ਜੇਲ੍ਹ ਵਿੱਚ ਹੋਏ ਇੱਕ ਦੰਗੇ 'ਚ ਮਾਰੇ ਗਏ। 

 

ਏਫੇ ਨਿਊਜ਼ ਦੀ ਰਿਪੋਰਟ ਅਨੁਸਾਰ ਰੂਸ ਦੀ ਨਿਊਜ਼ ਏਜੰਸੀ ਤਾਸ ਨੇ ਤਜ਼ਾਕਿਸਤਾਨ ਨਿਆਂ ਮੰਤਰਾਲੇ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਦੰਗੇ ਦੀ ਸ਼ੁਰੂਆਤ ਅੱਤਵਾਦੀ ਸੰਗਠਨ ਇਸਮਾਲਿਕ ਸਟੇਟ ਨਾਲ ਜੁੜੇ ਕਥਿਤ ਮੈਂਬਰਾਂ ਨੇ ਕੀਤੀ।

 

ਘਟਨਾ ਐਤਵਾਰ ਤੋਂ ਉਦੋਂ ਸ਼ੁਰੂ ਹੋਈ ਜਦੋਂ ਕੈਦੀਆਂ ਦੇ ਇਕ ਸਮੂਹ ਨੇ ਤਿੰਨ ਜੇਲ੍ਹ ਗਾਰਡਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 


ਮੰਤਰਾਲੇ ਅਨੁਸਾਰ ਇਸ ਤੋਂ ਬਾਅਦ ਸਮੂਹ ਨੇ ਜੇਲ੍ਹ ਵਿੱਚ ਬੰਦ ਕਥਿਤ ਤੌਰ ਉੱਤੇ ਇਸਲਾਮਿਕ ਸਟੇਟ ਨਾਲ ਜੁੜੇ ਅੱਠ ਹੋਰ ਮੈਂਬਰਾਂ ਨੂੰ ਛੁਡਾ ਲਿਆ। ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਹੋਰ ਕੈਦੀਆਂ ਨੂੰ ਡਰਾਉਣ ਲਈ ਪੰਜ ਹੋਰ ਕੈਦੀਆਂ ਨੂੰ ਮਾਰਿਆ। ਕੈਦੀਆਂ ਦੇ ਸਮੂਹ ਨੇ ਭੱਜਣ ਲਈ ਕੁੱਝ ਕੈਦੀਆਂ ਨੂੰ ਬੰਧਕ ਬਣਾ ਲਿਆ ਅਤੇ ਕੁੱਝ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:32 dead in Tajikistan prison riot ISIS 8 Members Escape