ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ 340 ਭਾਰਤੀ ਮਛੇਰੇ ਈਰਾਨ ’ਚ ਫਸੇ

ਕੋਰੋਨਾ ਵਾਇਰਸ ਕਾਰਨ 340 ਭਾਰਤੀ ਮਛੇਰੇ ਈਰਾਨ ’ਚ ਫਸੇ। ਤਸਵੀਰ: TOI

340 ਭਾਰਤੀ ਮਛੇਰੇ ਈਰਾਨ ਦੇ ਹੋਰਮੁਜਨ ਸੂਬੇ ਦੀ ਇੱਕ ਬੰਦਰਗਾਹ ਉੱਤੇ ਫਸੇ ਹੋਏ ਹਨ ਤੇ ਹੁਣ ਉਹ ਛੇਤੀ ਕਿਤੇ ਭਾਰਤ ਵੀ ਪਰਤ ਨਹੀਂ ਸਕਦੇ ਕਿਉਂਕਿ ਈਰਾਨੀ ਅਧਿਕਾਰੀਆਂ ਨੇ ਸਾਰੇ ਹਵਾਈ ਅੱਡੇ ਸੀਲ ਕਰ ਦਿੱਤੇ ਹਨ। ਲੋਕਾਂ ਨੂੰ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਇਨ੍ਹਾਂ ’ਚੋਂ ਬਹੁਤੇ ਮਛੇਰੇ ਗੁਜਰਾਤ ਦੇ ਦੱਸੇ ਜਾ ਰਹੇ ਹਨ ਪਰ ਕੁਝ ਮਛੇਰੇ ਤਾਮਿਲ ਨਾਡੂ, ਮਹਾਰਾਸ਼ਟਰ ਤੇ ਗੋਆ ਦੇ ਵੀ ਹਨ।

 

 

ਦਰਅਸਲ, ਈਰਾਨ ’ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 210 ਮੌਤਾਂ ਹੋ ਚੁੱਕੀਆਂ ਹਨ ਪਰ ਸਰਕਾਰ ਅੰਕੜੇ ਇਹ ਮੌਤਾਂ ਸਿਰਫ਼ 34 ਦੱਸ ਰਹੇ ਹਨ।

 

 

ਕੋਰੋਨਾ ਵਾਇਰਸ ਕਾਰਨ ਈਰਾਨ ’ਚ 340 ਭਾਰਤੀ ਮਛੇਰੇ ਫਸ ਗਏ ਹਨ। ਗੁਜਰਾਤ ਸਰਕਾਰ ਨੇ ਕੇਂਦਰ ਸਰਕਾਰ ਨੂੰ ਮਛੇਰੇ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਗੁਜਰਾਤ ਦੇ ਮੰਤਰੀ ਰਮਨ ਪਾਟੇਟਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਇਸ ਸਬੰਧੀ ਚਿੱਠੀ ਲਿਖੀ ਹੈ।

 

 

ਸ੍ਰੀ ਪਾਟੇਕਰ ਨੇ ਦੱਸਿਆ ਕਿ ਮਛੇਰੇ ਇਸ ਵੇਲੇ ਈਰਾਨ ਦੇ ਹੋਰਮੁਜਨ ਸੂਬੇ ਦੀ ਬੰਦਰਗਾਹ ਬੰਦਰ–ਏ–ਚਿਰੂ ’ਚ ਫਸੇ ਹੋਏ ਹਨ ਤੇ ਹੁਣ ਭਾਰਤ ਪਰਤ ਵੀ ਨਹੀਂ ਸਕਦੇ। ਦਰਅਸਲ, ਇਸ ਵੇਲੇ ਨਾ ਤਾਂ ਕੋਈ ਈਰਾਨ ਤੋਂ ਬਾਹਰ ਜਾ ਸਕਦਾ ਹੈ ਅਤੇ ਨਾ ਹੀ ਕੋਈ ਬਾਹਰੋਂ ਈਰਾਨ ’ਚ ਦਾਖ਼ਲ ਹੋ ਸਕਦਾ ਹੈ।

 

 

ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਦੇ 50 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਪੂਰੀ ਦੁਨੀਆ ’ਚ ਹੁਣ ਤੱਕ 2,867 ਵਿਅਕਤੀ ਮਾਰੇ ਜਾ ਚੁੱਕੇ ਹਨ। ਇਕੱਲੇ ਚੀਨ ’ਚ ਮਰਨ ਵਾਲਿਆਂ ਦੀ ਗਿਣਤੀ 2,788 ਹੈ।

 

 

ਭਾਰਤ ਨੇ ਜਾਪਾਨ ਤੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਨਾਗਰਿਕਾਂ ਲਈ ‘ਵੀਜ਼ਾ ਆੱਨ ਅਰਾਈਵਲ’ ਦੀ ਸਹੂਲਤ ਫ਼ਿਲਹਾਲ ਰੋਕ ਦਿੱਤੀ ਹੈ। ਭਾਰਤੀ ਦੂਤਾਵਾਸ ਨੇ ਦੱਸਿਆ ਕਿ ਨਿਯਮਤ ਢੰਗ ਨਾਲ ਵੀਜ਼ਾ ਦੇਣ ਦੀ ਪ੍ਰਕਿਰਿਆ ਉੱਤੇ ਕੋਈ ਰੋਕ ਨਹੀਂ ਹੈ ਤੇ ਇਸ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:340 Indian fishermen stranded in Iran due to Corona Virus