ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਕਸਿਕੋ ਚ ਸਮੂਹਿਕ ਕਬਰਾਂ ਵਿੱਚੋਂ 35 ਲਾਸ਼ਾਂ ਮਿਲੀਆਂ

ਮੈਕਸੀਕੋ ਦੇ ਹਿੰਸਕ ਪ੍ਰਭਾਵਤ ਹੋਏ ਜਲਿਸਕੋ ਸੂਬੇ ਵਿੱਚ ਸਮੂਹਿਕ ਕਬਰਾਂ ਤੋਂ  35 ਲੋਕਾਂ ਦੇ ਪਿੰਝਰ ਮਿਲੇ ਹਨ। ਸਰਕਾਰੀ ਵਕੀਲ ਜੀ.ਓ. ਸੋਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਜ਼ਿਆਦਾਤਰ ਲਾਸ਼ਾਂ ਜਾਪੋਪਨ ਸ਼ਹਿਰ ਦੇ ਇੱਕ ਖੇਤ ਵਿਚੋਂ ਮਿਲੀਆਂ ਹਨ। 


ਸੋਲਿਸ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਦੱਸਿਆ ਕਿ ਮ੍ਰਿਤਕਾਂ ਵਿੱਚੋਂ 27 ਦਾ ਜਦੋਂ ਕਤਲ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਬੰਨ੍ਹ ਦਿੱਤਾ ਗਿਆ ਸੀ। ਅਸੀਂ ਹੁਣ ਤੱਕ ਦੋ ਲੋਕਾਂ ਦੀ ਪਛਾਣ ਕਰ ਸਕੇ ਹਾ। ਉਨ੍ਹਾਂ ਨੇ ਮ੍ਰਿਤਕਾਂ ਦੀ ਗਿਣਤੀ ਵੱਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ।

 

ਸੋਲਜ਼ ਨੇ ਕਿਹਾ ਕਿ ਅਸੀਂ ਤਿੰਨ ਮੀਟਰ ਅਤੇ ਡੂੰਘਾਈ ਵਿੱਚ ਖੁਦਾਈ ਸ਼ੁਰੂ ਕੀਤੀ ਹੈ। ਉਸ ਨੇ ਦੱਸਿਆ ਕਿ ਗਵਾਡਲਹਾਰਾ ਦੇ ਇਕ ਘਰ ਦੇ ਬਾਹਰਲੇ ਹਿੱਸੇ ਵਿਚ ਸੱਤ ਹੋਰ ਲੋਕਾਂ ਦੀਆਂ ਖੋਪੜੀਆਂ ਅਤੇ ਹੋਰ ਮਨੁੱਖੀ ਪਿੰਝਰ ਮਿਲੇ ਹਨ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:35 bodies found in mass graves in Mexico