ਪਵਿੱਤਰ ਮੁਸਲਿਮ ਸ਼ਹਿਰ ਮੱਕਾ ਨੇੜੇ ਇੱਕ ਬੱਸ ਹਾਦਸੇ ਵਿੱਚ 35 ਵਿਅਕਤੀ ਮਾਰੇ ਗਏ ਹਨ। ਇਹ ਸਾਰੇ ਹੱਜ ਕਰਨ ਲਈ ਜਾ ਰਹੇ ਸਨ। ਸਊਦੀ ਖ਼ਬਰ ਏਜੰਸੀ ਮੁਤਾਬਕ ਇਸ ਹਾਦਸੇ ਵਿੰਚ 4 ਸ਼ਰਧਾਲੂ ਜ਼ਖ਼ਮੀ ਵੀ ਹੋਏ ਹਨ।
ਸਊਦੀ ਅਰਬ ਦੇ ਮਦੀਨਾ ਸੂਬੇ ਦੀ ਪੁਲਿਸ ਮੁਤਾਬਕ ਇਹ ਹਾਦਸਾ ਬੁੱਧਵਾਰ ਸ਼ਾਮੀਂ 7:00 ਵਜੇ ਮਦੀਨਾ ਤੇ ਮੱਕਾ ਨੂੰ ਜੋੜਨ ਵਾਲੀ ਸੜਕ ’ਤੇ ਵਾਪਰਿਆ।
ਇਸ ਬੱਸ ਵਿੱਚ ਏਸ਼ੀਆਈ ਤੇ ਅਰਬ ਦੇਸ਼ਾਂ ਦੇ ਨਾਗਰਿਕ ਸਵਾਰ ਸਨ। ਇਸ ਤੋਂ ਵੱਧ ਜਾਣਕਾਰੀ ਹਾਲੇ ਮੁਹੱਈਆ ਨਹੀਂ ਹੋ ਸਕੀ।
ਪੁਲਿਸ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਕੋਈ ਕਾਰਨ ਵੀ ਸਪੱਸ਼ਟ ਨਹੀਂ ਹੋ ਸਕਿਆ ਸੀ।
ਪੂਰੀ ਦੁਨੀਆ ਦੇ ਮੁਸਲਿਮ ਆਪਣੀ ਜ਼ਿੰਦਗੀ ਵਿੱਚ ਘੱਟੋ–ਘੱਟ ਇੱਕ ਵਾਰ ਤਾਂ ਜ਼ਰੂਰ ਹੱਜ ਕਰਨ ਲਈ ਮੱਕਾ–ਮਦੀਨਾ ਹੱਜ ਕਰਨ ਲਈ ਜ਼ਰੂਰ ਆਉਣਾ ਚਾਹੁੰਦੇ ਹਲ। ਹੱਜ ਕਰਨ ਵਾਲੇ ਵਿਅਕਤੀ ਨੂੰ ਹਾਜੀ ਆਖਿਆ ਜਾਂਦਾ ਹੈ ਤੇ ਉਸ ਦੀ ਇਸਲਾਮਿਕ ਸਮਾਜ ਵਿੱਚ ਖ਼ਾਸ ਇੱਜ਼ਤ ਹੁੰਦੀ ਹੈ ਤੇ ਉਸ ਦੇ ਨਾਂਅ ਨਾਲ ਸ਼ਬਦ ‘ਹਾਜੀ’ ਇੱਕ ਅਗੇਤਰ ਵਜੋਂ ਲੱਗ ਜਾਂਦਾ ਹੈ।