ਹਿਜਬੁਲ ਅਹਰਾਰ ਨੇ ਲਈ ਸੀ ਜ਼ਿੰਮੇਵਾਰੀ
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਏਸ਼ੀਆ ਦੇ ਸਭ ਤੋਂ ਵੱਡੇ ਸੂਫੀ ਦਰਗਾਹਾਂ ਵਿੱਚ ਇੱਕ ਦਾਤਾ ਦਰਬਾਰ ਦੇ ਬਾਹਰ ਆਤਮਘਾਤੀ ਹਮਲੇ ਕਰਨ ਦੇ ਦੋਸ਼ ਵਿੱਚ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਹਮਲੇ ਵਿੱਚ 12 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ।
ਪੁਲਿਸ ਨੇ ਦੱਸਿਆ ਕਿ ਲਾਹੌਰ ਦੇ ਗੜ੍ਹੀ ਸਾਹੂ ਇਲਾਕੇ ਵਿੱਚ ਛਾਪੇ ਮਾਰ ਕੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੰਬ ਧਮਾਕਿਆਂ ਦੀ ਜਾਂਚ ਕਰ ਰਹੇ ਇਨਫ਼ੋਰਸਮੈਂਟ ਏਜੰਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੱਕੀ ਆਤਮਘਾਤੀ ਹਮਲਾਵਰ ਨੂੰ ਦਰਗਾਹ ਤੱਕ ਲਿਆਉਣ ਵਾਲੇ ਮੋਟਰਸਾਈਕਲ ਰਿਕਸ਼ਾ ਦੀ ਪਛਾਣ ਕਰ ਲਈ ਗਈ ਹੈ। ਹਮਲਾਵਰ ਨੇ ਰੇਲਵੇ ਸਟੇਸ਼ਨ ਨੇੜਿਉਂ ਰਿਕਸ਼ਾ ਲਿਆ ਸੀ।
ਏਜੰਸੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਤਹਿਰੀਕ-ਏ-ਤਾਲਿਬਾਨ ਦੇ ਤਿੰਨ ਪ੍ਰਮੁੱਖ ਨੈਟਵਰਕ ਉੱਤੇ ਆਪਣਾ ਧਿਆਨ ਹਟਾ ਕੇ ਹੈਂਡਰਸ ਉੱਤੇ ਕੇਂਦਰਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਫੋਕਸ ਹਿਜ਼ਬੁਲ ਅਹਰਾਰ 'ਤੇ ਹੀ ਸੀ ਜਿਸ ਨੇ ਨੌਜਵਾਨ ਆਤਮਘਾਤੀ ਹਮਲਾਵਰ ਨੂੰ ਘਟਨਾ ਵਾਲੀ ਥਾਂ ਉੱਤੇ ਭੇਜਣ ਦੀ ਜ਼ਿੰਮੇਵਾਰੀ ਲਈ ਸੀ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸ਼ੱਕੀਆਂ ਨੂੰ ਵੀਰਵਾਰ (9 ਮਈ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨਫ਼ੋਰਸਮੈਂਟ ਏਜੰਸੀਆਂ ਦਰਅਸਲ ਨੌਜਵਾਨ ਹਮਲਾਵਰ ਨੂੰ ਦਰਗਾਹ ਤੱਕ ਪਹੁੰਚਾਉਣ ਵਾਲੇ ਹੈਂਡਲਰ ਦੀ ਤਲਾਸ਼ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
HINDUSTAN EXCLUSIVE | NYAY ਦਾ ਬੋਝ ਮਿਡਲ ਕਲਾਸ 'ਤੇ ਨਹੀਂ ਪਵੇਗਾ: ਪ੍ਰਿਅੰਕਾ ਗਾਂਧੀ