ਅਮਰੀਕੀ ਦੇ ਆਯੋਵਾ ਸੂਬੇ ਵਿੱਚ ਇਕ ਭਾਰਤੀ ਅਮਰੀਕੀ ਆਈ.ਟੀ. ਪੇਸ਼ੇਵਰ, ਉਸ ਦੀ ਪਤਨੀ ਅਤੇ ਦੋ ਨਾਬਾਲਗ਼ ਬੱਚੇ ਆਪਣੇ ਘਰ ਵਿਚ ਮ੍ਰਿਤਕ ਮਿਲੇ ਹਨ। ਉਨ੍ਹਾਂ ਦੀਆਂ ਲਾਸ਼ਾਂ ਉੱਤੇ ਗੋਲੀ ਦੇ ਨਿਸ਼ਾਨ ਮਿਲੇ ਹਨ।
ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵੈਸਟ ਡੇਸ ਮੋਈਨੇਸ ਪੁਲਿਸ ਨੇ ਦੱਸਿਆ ਕਿ ਚੰਦਰਸ਼ੇਖਰ ਸੁੰਕਾਰਾ (44), ਲਾਵੰਯਾ ਸੁਕਾਰਾ (41) ਅਤੇ ਉਸ ਦੇ 15 ਸਾਲਾ ਅਤੇ 10 ਸਾਲਾ ਬੇਟੇ ਸ਼ਨੀਵਾਰ ਸਵੇਰ ਆਪਣੇ ਘਰ ਵਿੱਚ ਮ੍ਰਿਤਕ ਮਿਲੇ ਹਨ।
ਪੁਲਿਸ ਵਿਭਾਗ ਦੇ ਅਧਿਕਾਰੀ ਸ਼ਨੀਵਾਰ ਸਵੇਰੇ 10 ਵਜੇ ਘਟਨਾ ਵਾਲੀ ਥਾਂ ਪਹੁੰਚੇ ਅਤੇ 65ਵੀਂ ਸਟ੍ਰੀਟ ਦੇ 900 ਬਲਾਕ ਵਿੱਚ ਇਹ ਲਾਸ਼ਾਂ ਮਿਲੀਆਂ।
ਐਨਬੀਸੀ ਨਿਊਜ਼ ਨੇ ਵੇਸਟ ਡੇਸ ਮੋਈਨੇਸ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣੀ ਅਜੇ ਬਾਕੀ ਹੈ। ਜਿਸ ਦੇ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ। ਹਾਲਾਂਕਿ, ਪੁੁਲਿਸ ਨੇ ਲਾਸ਼ਾਂ ਉੱਤੇ ਗੋਲੀਆਂ ਦੇ ਨਿਸ਼ਾਨ ਹੋਣ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਅਜੇ ਕਿਸੇ ਸ਼ੱਕੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਘਟਨਾ ਨਾਲ ਪੰਜਾਬੀ ਭਾਈਚਾਰੇ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੋਵੇਗਾ।