ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਮਰੀਕਾ ’ਚ ਇੱਕ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

​​​​​​​ਅਮਰੀਕਾ ’ਚ ਇੱਕ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

ਅਮਰੀਕੀ ਸੂਬੇ ਆਇਓਵਾ ਦੇ ਵੈਸਟ ਡੇਸ ਮੁਆਇਨਸ ਵਿਖੇ ਇੱਕ ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਕੇ ਖ਼ਤਮ ਕੀਤਾ ਗਿਆ ਹੈ।

 

 

ਵੈਸਟ ਡੇਸ ਮੁਆਇਨਸ ਪੁਲਿਸ ਵਿਭਾਗ ਅਨੁਸਾਰ ਮ੍ਰਿਤਕਾਂ ਦੀ ਸ਼ਨਾਖ਼ਤ 44 ਸਾਲਾ ਚੰਦਰਸ਼ੇਖਰ ਸੁੰਕਾਰਾ, 41 ਸਾਲਾ ਲਾਵੰਨਿਆ, 15 ਸਾਲ ਤੇ 10 ਸਾਲ ਦੇ ਦੋ ਲੜਕਿਆਂ ਵਜੋਂ ਹੋਈ ਹੈ। ਕਾਤਲ/ਕਾਤਲਾਂ ਨੇ ਪਤੀ–ਪਤਨੀ ਚੰਦਰਸ਼ੇਖਰ ਤੇ ਲਾਵੰਨਿਆ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਅਮਰੀਕਾ ’ਚ ਇੱਕ ਭਾਰਤੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

 

ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ੍ਰੀ ਚੰਦਰਸ਼ੇਖਰ ਸੁੰਕਾਰਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਸ਼ਹਿਰ ਸੁੰਦੁਰੂ ਦੇ ਜੰਮਪਲ਼ ਸਨ। ਉਹ ਉਚੇਰੀ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਏ ਸਨ ਤੇ ਫਿਰ ਉੱਥੇ ਹੀ ਪਰਿਵਾਰ ਸਮੇਤ ਸੈਟਲ ਹੋ ਗਏ ਸਨ। ਉਨ੍ਹਾਂ ਦੇ ਮਾਪੇ ਹੈਦਰਾਬਾਦ ਰਹਿਹ ਰਹੇ ਹਨ।

 

 

ਆਇਓਵਾ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਦੇ ਅਸਿਸਟੈਂਟ ਡਾਇਰੈਕਟਰ ਮਿੱਚ ਮੌਰਟਵੈਟ ਨੇ ਦੱਸਿਆ ਕਿ ਸ੍ਰੀ ਸੁੰਕਾਰਾ ਆਇਓਵਾ ਦੇ ਜਨ–ਸੁਰੱਖਿਆ ਵਿਭਾਗ ਦੀਆਂ ਤਕਨਾਲੋਜੀ ਸੇਵਾਵਾਂ ਬਿਊਰੋ ’ਚ ਕੰਮ ਕਰਦੇ ਰਹੇ ਹਨ।

 

 

ਘਰ ’ਚ ਮੌਜੂਦ ਬਾਕੀ ਦੇ ਲੋਕਾਂ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ, ਤਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

 

 

ਜਾਂਚ ਅਧਿਕਾਰੀਆਂ ਮੁਤਾਬਕ ਘਰ ਵਿੱਚ ਬਾਹਰੋਂ ਕੋਈ ਵਿਅਕਤੀ ਅੰਦਰ ਨਹੀਂ ਆਇਆ ਤੇ ਸ੍ਰੀ ਸੁੰਕਾਰਾ ਅੱਜ–ਕੱਲ੍ਹ ਕੁਝ ਨਿਰਾਸ਼ ਚੱਲ ਰਹੇ ਸਨ; ਇਸ ਲਈ ਹੋ ਸਕਦਾ ਹੈ ਕਿ ਉਨ੍ਹਾਂ ਖ਼ੁਦ ਹੀ ਆਪਣੀ ਪਤਨੀ, ਦੋ ਬੱਚਿਆਂ ਨੂੰ ਗੋਲੀਆਂ ਮਾਰ ਕੇ ਫਿਰ ਖ਼ੁਦਕੁਸ਼ੀ ਕਰ ਲਈ ਹੋਵੇ।

 

 

ਮ੍ਰਿਤਕ ਦੇਹਾਂ ਦਾ ਹਾਲੇ ਪੋਸਟ–ਮਾਰਟਮ ਨਹੀਂ ਹੋਇਆ, ਇਸ ਲਈ ਪੁਲਿਸ ਹਾਲੇ ਮੌਤ ਦੇ ਸਹੀ ਕਾਰਨਾਂ ਬਾਰੇ ਕੁਝ ਵੀ ਦੱਸਣ ਤੋਂ ਟਾਲ਼ਾ ਵੱਟ ਰਹੀ ਹੈ।

ਉਹ ਮਕਾਨ, ਜਿੱਥੋਂ 4 ਭਾਰਤੀਆਂ ਦੀਆਂ ਲਾਸ਼ਾਂ ਮਿਲੀਆਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 members of an Indian family shot dead in US