ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲੀ ਮੌਕੇ ਆਤਿਸ਼ਬਾਜ਼ੀ ਚਲਾਉਂਦੇ 4 ਭਾਰਤੀ ਸਿੰਗਾਪੁਰ ਅਦਾਲਤ `ਚ ਚਾਰਜਸ਼ੀਟ

ਦੀਵਾਲੀ ਮੌਕੇ ਆਤਿਸ਼ਬਾਜ਼ੀ ਚਲਾਉਂਦੇ 4 ਭਾਰਤੀ ਸਿੰਗਾਪੁਰ ਅਦਾਲਤ `ਚ ਚਾਰਜਸ਼ੀਟ

ਦੀਵਾਲੀ ਮੌਕੇ ਆਤਿਸ਼ਬਾਜ਼ੀ ਚਲਾਉਂਦੇ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਸਿੰਗਾਪੁਰ ਦੀ ਅਦਾਲਤ `ਚ ਚਾਰਜਸ਼ੀਟ ਕੀਤਾ ਗਿਆ ਹੈ। ਸਿੰਗਾਪੁਰ ਦੇਸ਼ ਵਿੱਚ ਸਾਲ 1972 ਤੋਂ ਆਤਿਸ਼ਬਾਜ਼ੀ ਚਲਾਉਣ `ਤੇ ਪਾਬੰਦੀ ਹੈ।


ਚਾਰ ਭਾਰਤੀਆਂ ਨੇ ਵੱਖੋ-ਵੱਖਰੀਆਂ ਥਾਂਵਾਂ ਯਿਸ਼ੁਨ, ਬੁਕਿਤ ਬਾਤੋਕ-ਪੱਛਮੀ ਅਤੇ ਜੂ ਸੇਂਗ ਰੋਡ ਦੇ ਰਿਹਾਇਸ਼ੀ ਇਲਾਕਿਆਂ `ਚ ਆਤਿਸ਼ਬਾਜ਼ੀ ਚਲਾਈ ਸੀ। ਉਨ੍ਹਾਂ ਦੀ ਸ਼ਨਾਖ਼ਤ 18 ਸਾਲਾ ਹਰੀਪ੍ਰਸੰਤ, ਐਲਵਿਸ ਜ਼ੇਵੀਅਰ ਫ਼ਰਨਾਂਡੇਜ਼ (25), ਜੀਵਨ ਅਰਜੁਨ (28) ਅਤੇ ਅਲਗੱਪਨ ਸਿੰਗਰਾਮ (54) ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ `ਤੇ ਮੰਗਲਵਾਰ ਨੂੰ ਦੀਵਾਲੀ ਮੌਕੇ ਖ਼ਤਰਨਾਕ ਆਤਿਸ਼ਬਾਜ਼ੀ ਚਲਾਉਣ ਦੇ ਦੋਸ਼ ਲੱਗੇ ਹਨ।


ਬੁੱਧਵਾਰ ਨੂੰ ਸਿੰਗਾਪੁਰ `ਚ ਰਹਿੰਦੇ ਭਾਰਤੀ ਮੂਲ ਦੇ ਦੋ ਹੋਰ ਵਿਅਕਤੀਆਂ `ਤੇ ਵੀ ਅਜਿਹੇ ਦੋਸ਼ ਲੱਗੇ ਸਨ। ਉਨ੍ਹਾਂ `ਚੋਂ ਇੱਕ ਦਾ ਨਾਂਅ ਤਿਆਗੂ ਸੇਲਵਾਰਾਜੂ (29) ਹੈ, ਜਦ ਕਿ ਦੂਜੇ ਦੀ ਸ਼ਨਾਖ਼ਤ ਸਿ਼ਵ ਕੁਮਾਰ ਸੁਬਰਾਮਨੀਅਮ (48) ਵਜੋ਼ ਹੋਈ ਹੈ।


ਅਦਾਲਤੀ ਦਸਤਾਵੇਜ਼ਾਂ `ਚ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਸਾਰਿਆਂ ਨੇ ਆਤਿਸ਼ਬਾਜ਼ੀ ਲਈ ਕਿੱਥੋਂ ਸੀ। ਇਨ੍ਹਾਂ ਨੂੰ ਸਿੰਗਾਪੁਰ ਦੇ ਕਾਨੂੰਨ ਮੁਤਾਬਕ ਦੋ ਵਰ੍ਹੇ ਕੈਦ ਤੇ 2,000 ਤੋਂ 10,000 ਤੱਕ ਸਿੰਗਾਪੁਰੀ ਡਾਲਰ ਜੁਰਮਾਨਾ ਵੀ ਹੋ ਸਕਦਾ ਹੈ।


ਸਿੰਗਾਪੁਰ `ਚ 1968 ਤੋਂ ਹੀ ਆਤਿਸ਼ਬਾਜ਼ੀ `ਤੇ ਪਾਬੰਦੀ ਲੱਗਣੀ ਸ਼ੁਰੂ ਹੋ ਗਈ ਸੀ ਤੇ 1 ਅਗਸਤ, 1972 ਤੋਂ ਮੁਕੰਮਲ ਪਾਬੰਦੀ ਲੱਗ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 NRIs charged in Singapore court for lighting fireworks