ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਾਜੀਲ ਦੀਆਂ ਚਾਰ ਜੇਲ੍ਹਾਂ ਵਿਚ ਹਿੰਸਾ, 40 ਲੋਕਾਂ ਦੀ ਮੌਤ

ਬ੍ਰਾਜੀਲ ਦੀਆਂ ਚਾਰ ਜੇਲ੍ਹਾਂ ਵਿਚ ਹਿੰਸਾ, 40 ਲੋਕਾਂ ਦੀ ਮੌਤ

ਉਤਰੀ ਬ੍ਰਾਜੀਲ ਦੀਆਂ ਚਾਰ ਜੇਲ੍ਹਾਂ ਵਿਚ ਹੋਈ ਹਿੰਸਾ ਵਿਚ ਘੱਟ ਤੋਂ ਘੱਟ 40 ਕੈਦੀਆਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਇਕ ਦਿਨ ਪਹਿਲਾਂ ਹੀ ਇਕ ਜੇਲ੍ਹ ਵਿਚ ਹੋਈ ਹਿੰਸਾ ਵਿਚ 15 ਲੋਕਾਂ ਦੀ ਮੌਤ ਹੋ ਗਈ ਸੀ। ਏਮੇਜੋਨਸ ਸੂਬਾ ਸਰਕਾਰ ਨੇ ਕਿਹਾ ਕਿ ਕੈਦੀਆਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਪਹਿਲਾਂ 42 ਅਤੇ ਫਿਰ 40 ਦੱਸੀ।

 

ਮਾਰੇ ਗਏ ਕੈਦੀਆਂ ਵਿਚ 25 ਏਮੇਜੋਨਸ ਸੂਬੇ ਦੀ ਰਾਜਧਾਨੀ ਮਨੌਸ ਦੇ ਨੇਡੇ ਏਟੋਨੀਆ ਤ੍ਰਿਨੀਦਾਦ ਪੈਨਲ ਇੰਸਟੀਟਿਊਟ ਵਿਚ ਸਨ, ਜਿੱਥੇ ਚਾਰ ਜੇਲ੍ਹ ਸਥਿਤ ਹਨ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਕਤਲ ਵਿਚ ਕਿਸੇ ਬਦੂਕ ਜਾਂ ਚਾਕੂ ਦੀ ਵਰਤੋਂ ਨਹੀਂ ਕੀਤੀ ਗਈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਆਪਰਾਧਿਕ ਸਮੂਹ ਦੇ ਕੈਦੀਆਂ ਵਿਚ ਵਿਵਾਦ ਕਾਰਨ ਇਹ ਹਿੰਸਾ ਹੋਈ।

 

ਸਮਰਥਾ ਤੋਂ ਜ਼ਿਆਦਾ ਕੈਦੀ

 

ਸੰਘੀ ਸਰਕਾਰ ਨੇ ਦੱਸਿਆ ਕਿ ਉਹ ਸੂਬੇ ਦੀਆਂ ਜੇਲ੍ਹਾ ਵਿਚ ਸੁਰੱਖਿਆ ਸਖਤ ਕੜੀ ਕਰਨ ਲਈ ਵਾਧੂ ਬਲ ਨੂੰ ਭੇਜ ਰਹੀ ਹੈ। ਆਧਿਕਾਰਤ ਅੰਕੜਿਆਂ ਅਨੁਸਾਰ, ਬ੍ਰਾਜੀਲ ਕੈਦੀਆਂ ਦੀ ਗਿਣਤੀ ਦੇ ਮਾਮਲੇ ਵਿਚ ਵਿਸ਼ਵ ਵਿਚ ਤੀਜੇ ਨੰਬਰ ਉਤੇ ਹੈ ਅਤੇ ਜੂਨ 2016 ਤੱਕ ਇਹ 7,26,712 ਕੈਦੀ ਸਨ। ਇਹ ਗਿਣਤੀ ਉਸਦੀ ਜੇਲ੍ਹਾਂ ਦੀ ਸਮਰਥਾ ਦੀ ਦੁਗਣੀ ਹੈ। ਉਸੇ ਸਾਲ ਦੇਸ਼ ਵਿਚ ਜੇਲ੍ਹਾਂ ਦੀ ਸਮਰਥਾ 3,68,049 ਕੈਦੀਆਂ ਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:40 Killed in Brazil Prison Clash in 4 Jails