ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ 'ਚ 40 ਹਜ਼ਾਰ ਅੱਤਵਾਦੀ : ਇਮਰਾਨ ਖਾਨ

ਇਮਰਾਨ ਖਾਨ ਨੇ ਕਬੂਲਿਆ ਪਾਕਿ ’ਚ ਸਰਗਰਮ ਸਨ 40 ਅੱਤਵਾਦੀ ਗਰੁੱਪ

ਪਾਕਿਸਾਤਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿਚ ਪਿਛਲੀਆਂ ਸਰਕਾਰਾਂ ਨੇ ਅਮਰੀਕਾ ਨੂੰ ਸੱਚ ਨਹੀਂ ਦੱਸਿਆ ਖਾਸ ਤੌਰ ਉਤੇ ਪਿਛਲੇ 15 ਸਾਲ ਵਿਚ। ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ 40 ਅਲੱਗ–ਅਲੱਗ ਅੱਤਵਾਦੀ ਗਰੁੱਪ ਸਰਗਰਮ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ 30000 ਤੋਂ 40000 ਹਜ਼ਾਰ ਅੱਤਵਾਦੀ ਹਨ।

 

ਇਮਰਾਨ ਖਾਨ ਨੇ ਕਿਹਾ ਕਿ ਅਸੀਂ ਅੱਤਵਾਦ ਦੇ ਖਿਲਾਫ ਅਮਰੀਕਾ ਦੀ ਲੜਾਈ ਲੜ ਰਹੇ ਸੀ। ਪਾਕਿਸਤਾਨ ਦਾ 9/11 ਨਾਲ ਕੋਈ ਲੈਣਾ–ਦੇਣਾ ਨਹੀਂ ਸੀ। ਅਲ ਕਾਇਦਾ ਅਫਗਾਨਿਸਤਾਨ ਵਿਚ ਸੀ। ਪਾਕਿਸਤਾਨ ਵਿਚ ਕੋਈ ਤਾਲਿਬਾਨੀ ਅੱਤਵਾਦੀ ਨਹੀਂ ਸੀ। ਪ੍ਰੰਤੂ ਅਸੀਂ ਅਮਰੀਕਾ ਦੀ ਲੜਾਈ ਵਿਚ ਸ਼ਾਮਲ ਹੋਏ।  ਬਦਕਿਸਮਤੀ ਨਾਲ ਜਦੋਂ ਚੀਜਾਂ ਗਲਤ ਹੋਈਆਂ ਤਾਂ ਅਸੀਂ ਅਮਰੀਕਾ ਨੂੰ ਕਦੇ ਜਮੀਨੀ ਹਕੀਕਤ ਤੋਂ ਜਾਣੂ ਨਹੀਂ ਕਰਵਾਇਆ। ਇਸ ਲਈ ਮੈਂ ਆਪਣੀ ਸਰਕਾਰ ਨੂੰ ਜ਼ਿੰਮੇਵਾਰ ਮੰਨਦਾ ਹਾਂ। ਉਹ ਕਾਂਗਰਸਨਲ ਪਾਕਿਸਤਾਨ ਕਾਂਕਸ ਦੀ ਪ੍ਰਧਾਨ ਸ਼ੀਲਾ ਜੈਕਸਨ ਲੀ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਲੀ ਭਾਰਤ ਅਤੇ ਭਾਰਤੀ ਅਮਰੀਕੀਆਂ ਉਤੇ ਕਾਂਗਰਸ ਦੇ ਕਾਕਸ ਦੀ ਮੈਂਬਰ ਵੀ ਹੈ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿਚ 40 ਅਲੱਗ–ਅਲੱਗ ਅੱਤਵਾਦੀ ਸਮੂਹ ਸਰਗਰਮ ਸਨ। ਪਾਕਿਸਤਾਨ ਅਜਿਹੇ ਦੌਰ ਵਿਚੋਂ ਨਿਕਲਿਆ ਹੈ ਜਿੱਥੇ ਸਾਡੇ ਵਰਗੇ ਲੋਕ ਚਿਤਿੰਤ ਸਨ ਕਿ ਕੀ ਅਸੀਂ (ਪਾਕਿਸਤਾਨ) ਇਸ ਤੋਂ ਸੁਰੱਖਿਅਤ ਨਿਕਲ ਪਾਵੇਗਾ। ਇਸ ਲਈ ਜਦੋਂ ਅਮਰੀਕਾ ਸਾਡੇ ਤੋਂ ਹੋਰ ਕਰਨ ਅਤੇ ਅਮਰੀਕਾ ਦੀ ਲੜਾਈ ਨੂੰ ਜਿੱਤਣ ਵਿਚ ਸਾਡੀ ਮਦਦ ਦੀ ਉਮੀਦ ਕਰ ਰਿਹਾ ਸੀ, ਉਸ ਸਮੇਂ ਪਾਕਿਸਤਾਨ ਸਆਪਣਾ ਅਸਿਤਤਵ ਬਚਾਉਣ ਲਈ ਲੜ ਰਿਹਾ ਸੀ।

 

ਉਨ੍ਹਾਂ ਕਿਹਾ ਕਿ ਇਹ ਬਹੁਤ ਮਹੱਤਵਪੂਰਣ ਸੀ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਉਚ ਅਮਰੀਕੀ ਆਗੂਆਂ ਨਾਲ ਮਿਲਣ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅੱਗੇ ਵਧਣ ਲਈ ਸਾਡੇ ਰਿਸ਼ਤੇ ਆਪਸੀ ਵਿਸ਼ਵਾਸ ਉਤੇ ਆਧਾਰਿਤ ਹੋਣੇ ਚਾਹੀਦੇ ਹਨ। ਖਾਨ ਨੇ ਕਿਹਾ ਕਿ ਉਨ੍ਹਾਂ ਅਮਰੀਕਾ ਨੂੰ ਇਮਾਨਦਾਰੀ ਨਾਲ ਦੱਸਿਆ ਕਿ ਪਾਕਿਸਤਾਨ ਸ਼ਾਂਤੀ ਪ੍ਰਕਿਰਿਆ ਵਿਚ ਕੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲਬਾਤ ਨੂੰ ਸ਼ੁਰੂ ਕਰਨ ਲਈ ਤਾਲੀਬਾਨ ਨੂੰ ਰਾਜੀ ਕਰਨ ਵਾਸਤੇ ਆਪਣਾ ਸਰਵਸ੍ਰੇਸਠ ਯਤਨ ਕਰ ਰਹੇ ਹਨ। ਅਮਰੀਕਾ ਦੇ ਤਿੰਨ ਦਿਨਾਂ ਦੌਰੇ ਦੇ ਆਖਿਰੀ ਪ੍ਰੋਗਰਾਮ ਵਿਚ ਖਾਨ ਨੇ ਉਮੀਦ ਪ੍ਰਗਟਾਈ ਕਿ ਹੁਣ ਅਮਰੀਕਾ–ਪਾਕਿ ਸਬੰਧ ਅਲੱਗ ਪੱਧਰ ਉਤੇ ਹਨ। ਉਨ੍ਹਾਂ ਅਫਸੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਦੋਵੇਂ ਦੇਸ਼ਾਂ ਵਿਚ ਸ਼ਕ–ਸ਼ੁਬਹਾ ਨੂੰ ਦੇਖਣਾ ਦੁਖਦ ਹੈ। ਅਸੀਂ ਉਮੀਦ ਕਰਦੇ ਹਾਂ ਕਿ ਹੁਣ ਤੋਂ ਸਾਡਾ ਰਿਸ਼ਤਾ ਅਲੱਗ ਪੱਧਰ ਉਤੇ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:40 militant groups were operating in Pakistan says pakistan pm Imran Khan