ਅਗਲੀ ਕਹਾਣੀ

40 ਹੋਰ ਭਾਰਤੀ ਅਮਰੀਕੀ ਜੇਲ੍ਹ `ਚ, ਕੁੱਲ ਗਿਣਤੀ ਹੋਈ 92

ਅਮਰੀਕੀ ਸੂਬੇ ਟੈਕਸਾਸ ਦੀ ਮੈਕਐਲਨ ਜੇਲ੍ਹ ਵਿੱਚ ਕੈਦ ਗ਼ੈਰ-ਕਾਨੂੰਨੀ ਮੈਕਸੀਕਨ ਨਾਗਰਿਕ

40 ਹੋਰ ਭਾਰਤੀਆਂ ਨੂੰ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤਰ੍ਹਾਂ ਅਮਰੀਕੀ ਜੇਲ੍ਹਾਂ ਵਿੱਚ ਅਜਿਹੇ ਭਾਰਤੀਆਂ ਦੀ ਕੁੱਲ ਗਿਣਤੀ 92 ਹੋ ਗਈ ਹੈ ਅਤੇ ਇਸ ਗਿਣਤੀ ਵਿੱਚ ਹਾਲੇ ਹੋਰ ਇਜ਼ਾਫ਼ਾ ਹੋ ਸਕਦਾ ਹੈ।

40 ਭਾਰਤੀਆਂ ਦੇ ਇਸ ਸਮੂਹ ਨੂੰ ਨਿਊ ਮੈਕਸੀਕੋ ਸੂਬੇ ਦੀ ਓਟੇਰੋ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਇਮੀਗ੍ਰੇਸ਼ਨ ਤੇ ਕਸਟਮਜ਼ ਇਨਫ਼ੋਰਸਮੈਂਟ (ਆਈਸੀਈ) ਨਾਂਅ ਦੀ ਏਜੰਸੀ ਅਜਿਹੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰਦੀ ਹੈ ਤੇ ਉਸ ਤੋਂ ਹਾਲੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਭਾਰਤੀਆਂ ਦੇ ਇਸ ਸਮੂਹ ਦੀ ਅਸਲ ਗਿਣਤੀ ਬਾਰੇ ਕੋਈ ਸਹੀ ਜਾਣਕਾਰੀ ਉਪਲਬਧ ਹੋ ਸਕੇਗੀ ਕਿ ਉਹ ਸਾਰੇ ਕਿਹੜੇ ਸੂਬੇ ਨਾਲ ਸਬੰਧਤ ਹਨ ਤੇ ਉਹ ਕਿੰਨੇ ਸਮੇਂ ਤੋਂ ਅਮਰੀਕੀ ਹਿਰਾਸਤ ਵਿੱਚ ਹਨ।

ਉਂਝ ਭਾਰਤੀ ਸਫ਼ਾਰਤਖਾਨੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤੀਆਂ ਨੂੰ ਓਟੇਰੋ ਹਿਰਾਸਤ ਕੇਂਦਰ ਵਿੱਚ ਰੱਖਿਆ ਗਿਆ ਹੈ ਅਤੇ ਉਸ ਨੇ ਉਨ੍ਹਾਂ ਨੂੰ ਆਪਣੇ ਦੂਤਾਵਾਸ ਨਾਲ ਸਬੰਧ ਕਾਇਮ ਕਰਨ ਦੀ ਛੋਟ ਦਿੱਤੀ ਹੈ।  ਇਹ ਵੀ ਪਤਾ ਲੱਗਾ ਹੈ ਕਿ ਇੱਥੇ ਹਿਰਾਸਤ `ਚ ਮੌਜੂਦ ਬਹੁਤੇ ਭਾਰਤੀ ਆਪਣੇ ਬੱਚਿਆਂ ਤੋਂ ਵਿੱਛੜੇ ਹੋਏ ਹਨ। 

ਇਸ ਤੋਂ ਪਹਿਲਾਂ 52 ਹੋਰ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦੇ ਸਮੂਹ ਦੇ ਓਰੇਗੌਨ ਸੂਬੇ ਦੀ ਸ਼ੈਰਿਡਾਨ ਜੇਲ੍ਹ ਵਿੱਚ ਕੈਦ ਹੋਣ ਦੀਆਂ ਖ਼ਬਰਾਂ ਆਈਆਂ ਸਨ। ਉਸ ਸਮੂਹ ਦੇ ਜਿ਼ਆਦਾਤਰ ਲੋਕ ਪੰਜਾਬੀ ਤੇ ਹਿੰਦੀ ਬੋਲਦੇ ਹਨ। ਉਹ ਸਾਰੇ ਕੁਝ ਹਫ਼ਤੇ ਪਹਿਲਾਂ ਮੈਕਸੀਕੋ ਰਸਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਏ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਅਜਿਹੇ ਕੁੱਲ ਭਾਰਤੀ ਕੈਦੀਆਂ ਦੀ ਗਿਣਤੀ 92 ਜਾਂ ਇਸ ਤੋਂ ਵੱਧ ਵੀ ਹੋ ਸਕਦੀ ਹੈ।

ਦਰਅਸਲ, ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਆਮਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਸੰਕਲਪ ਲਿਆ ਹੋਇਆ ਹੈ ਪਰ ਫਿਰ ਵੀ ਬਹੁਤ ਸਾਰੇ ਭਾਰਤੀ ਇੱਥੇ ਆ ਕੇ ਐਂਵੇਂ ਝੂਠੇ ਦਾਅਵੇ ਕਰ ਕੇ ਸ਼ਰਨਾਰਥੀਆਂ ਵਜੋਂ ਪਨਾਹ ਹਾਸਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਬਹੁਤ ਜਿ਼ਆਦਾ ਪਰੇਸ਼ਾਨ ਕੀਤਾ ਜਾ ਰਿਹਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:40 more Indian detainees in US