ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਹਵਾਈ–ਖੇਤਰ ਬੰਦ ਹੋਣ ਨਾਲ 400 ਉਡਾਣਾਂ ’ਤੇ ਪਿਆ ਅਸਰ

ਪਾਕਿ ਹਵਾਈ–ਖੇਤਰ ਬੰਦ ਹੋਣ ਨਾਲ 400 ਉਡਾਣਾਂ ’ਤੇ ਪਿਆ ਅਸਰ

ਬੀਤੇ ਫ਼ਰਵਰੀ ਮਹੀਨੇ ਪੁਲਵਾਮਾ (ਜੰਮੂ–ਕਸ਼ਮੀਰ) ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਹੋਏ ਭਾਰਤ–ਪਾਕਿਸਤਾਨ ਵਿਚਾਲੇ ਤਣਾਅ ਕਾਰਨ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਲਿਆ ਸੀ। ਇਸ ਕਾਰਨ ਰੋਜ਼ਾਨਾ ਲਗਭਗ 400 ਉਡਾਣਾਂ ਉੱਤੇ ਇਸ ਦਾ ਅਸਰ ਪਿਆ ਹੈ।

 

 

ਇਸ ਦੇ ਨਾਲ ਹੀ ਇਲਾਮਾਬਾਦ ਨੂੰ 19 ਕਰੋੜ ਡਾਲਰ ਤੋਂ ਵੀ ਵੱਧ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਅਧਿਐਨ ਤੋਂ ਪਤਾ ਲੱਗਾ ਹੈ ਕਿ ਹਵਾਈ ਖੇਤਰ ਦੇ ਬੰਦ ਹੋਣ ਨਾਲ ਇੱਕ ਦਿਨ ਵਿੱਚ ਲਗਭਗ 400 ਉਡਾਣਾਂ ਪ੍ਰਭਾਵਿਤ ਹੋਈਆਂ ਹਨ।

 

 

ਇਸ ਨਾਲ ਉਡਾਣਾਂ ਦੇ ਸਮੇਂ ਵਿੱਚ ਵੀ ਵਾਧਾ ਹੋ ਗਿਆ ਹੈ ਕਿਉਂਕਿ ਹਵਾਈ ਜਹਾਜ਼ ਨੂੰ ਪਾਕਿਸਤਾਨੀ ਹਵਾਈ ਖੇਤਰ ਨੂੰ ਬਾਈਪਾਸ ਕਰਨਾ ਪੈਂਦਾ ਹੈ; ਇੰਝ ਤੇਲ ਖ਼ਰਚ, ਸੰਚਾਲਨ ਲਾਗਤ ਤੇ ਰੱਖ–ਰਖਾਅ ਦੀ ਲਾਗਤ ਵਧ ਗਈ ਹੈ।

 

 

ਇੱਕ ਵਿਅਕਤੀ ਨੇ ਕਿਹਾ ਹੈ ਕਿ ਇਹ ਵੇਖਦਿਆਂ ਕਿ ਇੱਕ ਦਿਨ ਵਿੱਚ ਕੁਝ 400 ਉਡਾਣਾਂ ਪ੍ਰਭਾਵਿਤ ਹੋਈਆਂ ਹਨ ਤੇ ਇੱਕ ਉੱਤੇ 580 ਡਾਲਰ ਦਾ ਚਾਰਜ ਆਉਂਦਾ ਹੈ, ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਸੀਏਏ ਲਈ ਇਕੱਲੇ ਓਵਰਫ਼ਲਾਈਟ ਚਾਰਜ ਕਾਰਨ ਰੋਜ਼ਾਨਾ ਨੁਕਸਾਨ 2,32,000 ਡਾਲਰ ਹੋਵੇਗਾ।

 

 

ਉਨ੍ਹਾਂ ਦੱਸਿਆ ਕਿ ਜੇ ਤੁਸੀਂ ਟਰਮੀਨਲ ਨੇਵੀਗੇਸ਼ਨ, ਜਹਾਜ਼ ਦੀ ਲੈਂਡਿੰਗ ਅਤੇ ਪਾਰਕਿੰਗ ਲਈ ਫ਼ੀਸ ਨਾਲ ਨੁਕਸਾਨ ਨੂੰ ਜੋੜਦੇ ਹਨ, ਤਾਂ ਇਹ 3,00,000 ਡਾਲਰ ਹੁੰਦਾ ਹੈ।

 

 

ਇੱਕ ਵਿਅਕਤੀ ਨੇ ਦੱਸਿਆ ਕਿ ਕੁਆਲਾਲੰਪੁਰ, ਬੈਂਕੌਕ ਤੇ ਦਿੱਲੀ ਜਿਹੀਆਂ ਉਡਾਣਾਂ ਦੇ ਮੁਲਤਵੀ ਕਰਨ ਕਾਰਨ ਪਾਕਿਸਤਾਨ ਇੰਟਰਨੈਸ਼ਨਲ ਵੀ ਰੋਜ਼ਾਨਾ ਲਗਭਗ 4,60,000 ਡਾਲਰ ਦਾ ਨੁਕਸਾਨ ਝੱਲ ਰਹੀ ਹੈ।

 

 

ਇਸ ਤੋਂ ਇਲਾਵਾ ਘਰੇਲੂ ਉਡਾਣਾਂ ਨੂੰ ਵੀ ਵੱਧ ਸਮੇਂ ਤੱਕ ਉਡਾਣ ਭਰਨ ਕਾਰਨ ਸੰਚਾਲਨ ਤੇ ਈਂਧਨ ਲਾਗਤ ਵਿੱਚ ਵਾਧਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:400 flights affected due to closure of Pakistani airspace