ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਸਕੋ ਜਹਾਜ਼ ਹਾਦਸੇ ਵਿੱਚ 41 ਲੋਕਾਂ ਦੀ ਮੌਤ

ਮਾਸਕੋ ਹਵਾਈ ਅੱਡੇ ਉੱਤੇ ਐਤਵਾਰ ਨੂੰ ਐਮਰਜੈਂਸੀ ਸਥਿਤੀ ਵਿੱਚ ਉਤਰੇ ਜਿਸ ਯਾਤਰੀ ਜਹਾਜ਼ ਵਿੱਚ ਅੱਗ ਲੱਗ ਗਈ ਸੀ ਉਸ ਦੇ ਮਲਬੇ ਵਿੱਚੋਂ ਰੂਸੀ ਅਧਿਕਾਰੀਆਂ ਨੇ 41 ਲਾਸ਼ਾਂ ਅਤੇ ਦੋ ਫਲਾਇਟ ਰਿਕਾਰਡਰ ਬਰਾਮਦ ਕੀਤੇ ਹਨ। 

 

ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਰਘਟਨਾ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। 


ਆਵਾਜਾਈ ਮੰਤਰੀ ਯੇਵਗੇਨੀ ਦਾਇਤਿਰਚ ਨੇ ਮ੍ਰਿਤਕਾਂ ਦੀ ਗਿਣਤੀ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੇ 6 ਲੋਕ ਹਸਪਤਾਲ ਵਿੱਚ ਭਰਤੀ ਹਨ। 

 

ਏਰੋਫਲੋਟ ਐਸਐਸਜੇ 100 ਜਹਾਜ਼ ਵਿੱਚ ਚਾਲਕ ਦਲ ਦੇ ਪੰਜ ਮੈਂਬਰਾਂ ਸਣੇ 78 ਲੋਕ ਸਵਾਰ ਸਨ। ਮਰਮੰਸਕ ਜਾ ਰਹੇ ਇਸ ਜਹਾਜ਼ ਵਿੱਚ ਮਾਸਕੋ ਦੇ ਸ਼ੇਰੇਮੇਤਯੇਵੋ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇ ਉੱਤੇ ਉਤਰਦੇ ਸਮੇਂ ਸ਼ਾਮ ਸਾਢੇ 6 ਵਜੇ ਅੱਗ ਲੱਗ ਗਈ ਸੀ। ਜਹਾਜ਼ ਉਡਾਨ ਭਰਨ ਦੇ ਕਰੀਬ ਅੱਧੇ ਘੰਟੇ ਬਾਅਦ ਹੀ ਵਾਪਸ ਪਰਤ ਆਇਆ ਸੀ।  

 

ਪਾਇਲਟ ਡੇਨਿਸ ਯੇਵਦੋਕਿਮੋਵ ਨੇ ਰੂਸੀ ਮੀਡੀਆ ਨੂੰ ਦੱਸਿਆ ਕਿ ਬਿਜਲੀ ਕੜਕਣ ਕਾਰਨ ਜਹਾਜ਼ ਦਾ ਸੰਪਰਕ ਟੁਟ ਗਿਆ ਸੀ ਅਤੇ ਉਸ ਨੂੰ ਐਮਰਜੈਂਸੀ ਮੋਡ ਵਿੱਚ ਆਉਣਾ ਸੀ। 


ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਦੱਸਿਆ ਕਿ ਬਲਾਦਿਮਿਰ ਪੁਤਿਨ ਨੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। 

 

ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨੇ ਇੱਕ ਵਿਸ਼ੇਸ਼ ਕਮੇਟੀ ਨੂੰ ਹਾਦਸੇ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:41 dead in Moscow plane accident