ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸੀ ਹਵਾਈ ਜਹਾਜ਼ ਹਾਦਸੇ ’ਚ 41 ਵਿਅਕਤੀਆਂ ਦੀ ਮੌਤ ਦਾ ਖ਼ਦਸ਼ਾ

ਰੂਸੀ ਹਵਾਈ ਜਹਾਜ਼ ਹਾਦਸੇ ’ਚ 41 ਵਿਅਕਤੀਆਂ ਦੀ ਮੌਤ ਦਾ ਖ਼ਾਦਸ਼ਾ

ਰੂਸ ਦੀ ਰਾਜਧਾਨੀ ਮਾਸਕੋ ਦੇ ਸ਼ੇਰੇਮੇਤੇਵੋ ਹਵਾਈ ਅੱਡੇ ਉਤੇ ਵਾਪਰੇ ਹਵਾਈ ਜਹਾਜ਼ ਹਾਦਸੇ ਵਿਚ 41 ਵਿਅਕਤੀਆਂ ਦੀ ਮੌਤ ਹੋਣ ਦਾ ਖ਼ਦਸ਼ਾ ਪ੍ਰਗਾਇਆ ਜਾ ਰਿਹਾ ਹੈ।  ਇਸ ਜਹਾਜ਼ ਵਿਚ ਕੁਲ 78 ਯਾਤਰੀ ਸਵਾਰ ਸਨ।

 

ਰੂਸੀ ਏਰੋਫਲੋਟ ਸੁਖੋਈ ਸੁਪਰਜੈਟ ਜਹਾਜ਼ ਨੇ ਹਵਾਈ ਅੱਡੇ ਤੋਂ ਆਰਕਟਿਕ ਸ਼ਹਿਰ ਮਰਮਾਸਕ ਲਈ ਉਡਾਨ ਭਰੀ ਸੀ। ਉਡਾਨ ਭਰਦਿਆਂ ਹੀ ਇਸ ਵਿਚੋਂ ਧੂੰਆਂ ਨਿਕਲਣ ਲਗਿਆ। ਜਹਾਜ਼ ਚਾਲਕ ਟੀਮ ਨੇ ਤੁਰੰਤ ਏਟੀਸੀ ਨੂੰ ਸੂਚਨਾ ਦਿੱਤੀ। ਇਸ ਦੇ ਬਾਅਦ ਜਹਾਜ਼ ਐਂਮਰਜੈਂਸੀ ਲੈਡਿੰਗ ਕਰਵਾਈ ਗਈ। ਲੈਂਡਿੰਗ ਦੌਰਾਨ  ਪੂਰਾ ਜਹਾਜ਼ ਅੱਗ ਦੇ ਗੋਲੇ ਵਿਚ ਬਦਲ ਗਿਆ। ਹਾਦਸਾ ਬਹੁਤ ਹੀ ਜ਼ਿਆਦਾ ਭਿਆਨਕ ਸੀ ਕਿ ਜਹਾਜ਼ ਤੋਂ ਨਿਕਲਦੀ ਅੱਗ ਦੀਆਂ ਲਪਟਾਂ ਅਤੇ ਅਸਮਾਨ ਵਿਚ ਧੂੰਏ ਨੂੰ ਦੂਰ ਤੋਂ ਦੇਖਿਆ ਜਾ ਸਕਦਾ ਸੀ।

 

ਜਹਾਜ਼ ਵਿਚੋਂ ਕੱਢੇ ਗਏ ਲੋਕਾਂ ਦਾ ਕਹਿਣਾ ਹੈ ਕਿ ਹਾਦਸਾ ਐਨਾਂ ਭਿਆਨਕ ਸੀ ਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਕੋਈ ਜੀਵਤ ਨਹੀਂ ਬਚਿਆ ਹੋਵੇਗਾ। ਹਾਦਸੇ ਦੀਆਂ ਫੋਟੋਆਂ ਸੋਸ਼ਲ ਮੀਡੀਆ ਉਤੇ ਵਾਈਰਲ ਹੋ ਰਹੀਆਂ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੋ ਸਾਲ ਪੁਰਾਣਾ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰਵਾਈ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:41 feared dead after Russian plane crash-lands in Moscow