ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦੁਨੀਆ ’ਚ ਆਪਰੇਸ਼ਨ ਕਰਵਾਉਣ ਪਿੱਛੋਂ ਹਰ ਸਾਲ ਮਰਦੇ 42 ਲੱਖ ਲੋਕ

​​​​​​​ਦੁਨੀਆ ’ਚ ਆਪਰੇਸ਼ਨ ਕਰਵਾਉਣ ਪਿੱਛੋਂ ਹਰ ਸਾਲ ਮਰਦੇ 42 ਲੱਖ ਲੋਕ

ਇੱਕ ਨਵੇਂ ਅਧਿਐਨ ਰਾਹੀਂ ਇਹ ਤੱਥ ਸਾਹਮਣੇ ਆਇਆ ਹੈ ਕਿ ਪੂਰੀ ਦੁਨੀਆ ਵਿੱਚ ਹਰ ਸਾਲ ਕੋਈ ਨਾ ਕੋਈ ਆਪਰੇਸ਼ਨ ਕਰਵਾਉਣ ਦੇ 30 ਦਿਨਾਂ ਦੇ ਅੰਦਰ 42 ਲੱਖ ਵਿਅਕਤੀ ਮਾਰੇ ਜਾਂਦੇ ਹਨ। ਇਸੇ ਅਧਿਐਨ ਮੁਤਾਬਕ ਇਹ ਮੌਤਾਂ ਜ਼ਿਆਦਾਤਰ ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਭਾਵ ਗ਼ਰੀਬ ਦੇਸ਼ਾਂ ਵਿੱਚ ਹੁੰਦੀਆਂ ਹਨ।

 

 

ਯੂਨੀਵਰਸਿਟੀ ਆਫ਼ ਬਰਮਿੰਘਮ ਦੇ ਖੋਜਕਾਰਾਂ ਨੇ ਆਪਣੇ ਇਹ ਤੱਥ ‘ਦਿ ਲਾਂਸੈਟ’ ਵਿੱਚ ਇੱਕ ਖੋਜ–ਪੱਤਰ ਵਜੋਂ ਪ੍ਰਕਾਸ਼ਿਤ ਕਰਵਾਏ ਹਨ। ਇਸ ਵਿੱਚ ਲਿਖਿਆ ਗਿਆ ਹੈ ਕਿ ਦੁਨੀਆ ਵਿੱਚ ਇੰਨੇ ਲੋਕ ਤਿੰਨ ਖ਼ਤਰਨਾਕ ਬੀਮਾਰੀਆਂ ਐੱਚਆਈਵੀ ਏਡਜ਼, ਤਪੇਦਿਕ ਭਾਵ ਟੀਬੀ ਤੇ ਮਲੇਰੀਆ ਨਾਲ ਵੀ ਨਹੀਂ ਮਰਦੇ, ਜਿੰਨੇ ਜ਼ਿਆਦਾ ਉਹ ਕੋਈ ਨਾ ਕੋਈ ਆਪਰੇਸ਼ਨ ਕਰਵਾਉਣ ਦੇ 30 ਦਿਨਾਂ ਅੰਦਰ ਮਰ ਜਾਂਦੇ ਹਨ। ਇਨ੍ਹਾਂ ਤਿੰਨ ਖ਼ਤਰਨਾਕ ਰੋਗਾਂ ਨਾਲ ਦੁਨੀਆ ਵਿੱਚ ਹਰ ਸਾਲ 29 ਲੱਖ 70 ਹਜ਼ਾਰ ਵਿਅਕਤੀ ਮਰ ਜਾਂਦੇ ਹਨ; ਜਦ ਕਿ ਆਪਰੇਸ਼ਨ ਤੋਂ ਬਾਅਦ 42 ਲੱਖ ਵਿਅਕਤੀ ਮਰਦੇ ਹਨ।

 

 

ਵਿਸ਼ਵ ਪੱਧਰ ’ਤੇ ਹੋਣ ਵਾਲੇ ਆਪਰੇਸ਼ਨਾਂ ਬਾਰੇ ਲਾਂਸੈਟ ਕਮਿਸ਼ਨ ਦੀ ਖੋਜ ਰਾਹੀਂ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਦੁਨੀਆ ਵਿੱਚ ਹਰ ਸਾਲ 31 ਕਰੋੜ 30 ਲੱਖ ਆਪਰੇਸ਼ਨ ਹੁੰਦੇ ਹਨ ਪਰ ਵਿਸ਼ਵ ਪੱਧਰ ’ਤੇ ਉਨ੍ਹਾਂ ਆਪਰੇਸ਼ਨਾਂ ਦਾ ਮਿਆਰ ਕੀ ਹੁੰਦਾ ਹੈ, ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ। ਮੌਤ ਦੀਆਂ ਦਰਾਂ ਦੇ ਅੰਕੜੇ ਸਿਰਫ਼ 29 ਦੇਸ਼ਾਂ ਦੇ ਹੀ ਉਪਲਬਧ ਹਨ।

 

 

ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸਾਵਧਾਨੀ ਵਰਤੀ ਜਾਵੇ, ਤਾਂ ਆਪਰੇਸ਼ਨਾਂ ਤੋਂ ਬਾਅਦ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ; ਬਸ਼ਰਤੇ ਖੋਜਾਂ ਵਿੱਚ ਨਿਵੇਸ਼ ਵਧਾਇਆ ਜਾਵੇ, ਸਟਾਫ਼ ਨੂੰ ਪੂਰੀ ਟਰੇਨਿੰਗ ਮਿਲੀ ਹੋਵੇ, ਡਾਕਟਰਾਂ ਕੋਲ ਪੂਰੇ ਲੋੜੀਂਦੇ ਉਪਕਰਣ ਤੇ ਯੰਤਰ ਆਦਿ ਹੋਣ ਤੇ ਹਸਪਤਾਲ ਦੀਆਂ ਹੋਰ ਸਹੂਲਤਾਂ ਵੀ ਬਿਹਤਰ ਹੋਣ।

 

 

ਆਪਰੇਸ਼ਨ ਤੋਂ ਬਾਅਦ ਤਾਂ ਰੋਗੀ ਦਾ ਜੀਵਨ ਬਚਣਾ ਚਾਹੀਦਾ ਹੈ ਪਰ ਜੇ ਉਸ ਦੀ ਮੌਤ ਹੁੰਦੀ ਹੈ, ਤਦ ਯਕੀਨੀ ਤੌਰ ’ਤੇ ਇਹ ਮਾਮਲਾ ਚਿੰਤਾਜਨਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:42 Lakh people die every year after surgery