ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਇੰਡੋਨੇਸ਼ੀਆ 'ਚ ਭੂਚਾਲ ਤੇ ਸੁਨਾਮੀ ਕਾਰਨ 48 ਮੌਤਾਂ

ਇੰਡੋਨੇਸ਼ੀਆ ਦੀ ਆਫਤਾ ਏਜੰਸੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇੱਕ ਇੰਡੋਨੇਸ਼ੀਆ ਸ਼ਹਿਰ ਚ ਭੂਚਾਲ ਅਤੇ ਸੁਨਾਮੀ ਕਾਰਨ ਘੱਟੋ ਘੱਟ 48 ਲੋਕਾਂ ਦੀ ਮੌਤ ਹੋ ਗਈ ਹੈ। ਏਜੰਸੀ ਨੇ ਭੂਚਾਲ ਅਤੇ ਸੁਨਾਮੀ ਦੀ ਇਸ ਘਟਨਾ ਮਗਰੋਂ ਪਹਿਲੀ ਵਾਰ ਮ੍ਰਿਤਕਾਂ ਦਾ ਅਧਿਕਾਰਤ ਅੰਕੜਾ ਜਨਤਕ ਕੀਤਾ ਹੈ।

 

ਆਫਦਾ ਏਜੰਸੀ ਨੇ ਕਿਹਾ ਹੈ ਕਿ ਸੁਲਾਵੇਸ਼ੀ ਦੀਪ ਦੇ ਪਾਲੂ ਚ 356 ਲੋਕ ਜ਼ਖਮੀ ਹੋਏ ਹਨ। ਉੱਥੇ ਹੀ 5-5 ਫੁੱਟ ਦੀਆਂ ਲਹਿਰਾਂ ਉੱਠੀਆਂ ਅਤੇ 350000 ਆਬਾਦੀ ਵਾਲੇ ਇਸ ਸ਼ਹਿਰ ਨੂੰ ਆਪਣੇ ਲਪੇਟੇ ਚ ਲੈ ਲਿਆ।

 

 

ਮੈਰਿਕੀ ਭੂਕੋਰ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 7.5 ਸੀ ਅਤੇ ਇਸਦਾ ਕੇਂਦਰ ਮੱਧ ਸੁਲਾਵੇਸੀ ਦੇ ਡੋਗੱਲਾ ਕਸਬੇ ਤੋਂ ਪੂਰਬੀ ਭਾਗ ਚ 10 ਕਿਲੋਮੀਟਰ ਦੀ ਡੂੰਘਾਈ ਚ ਸੀ। ਸ਼ੁਰੂਆਤ ਚ ਸੁਨਾਮੀ ਦੀ ਚੇਤਾਵਨੀ ਵੀ ਕੁੱਝ ਸਮੇਂ ਲਈ ਜਾਰੀ ਕੀਤੀ ਗਈ।

 

ਸਥਾਨਕ ਆਫਦਾ ਏਜੰਸੀ ਦੇ ਅਧਿਕਾਰੀ ਅਕਰਿਸ ਨੇ ਕਿਹਾ, ਕਈ ਘਰ ਡਿੱਗ ਗਏ। ਇਹ ਉਦੋਂ ਹੋਇਆ ਜਦੋਂ ਅਸੀਂ ਪਹਿਲਾਂ ਤੋਂ ਹੀ ਇਸ ਤੋਂ ਪਹਿਲਾਂ ਆਏ ਭੂਚਾਲ ਤੋਂ ਪ੍ਰਭਾਵਿਤ 9 ਪਿੰਡਾਂ ਤੋਂ ਡਾਟਾ ਇਕੱਠਾ ਕਰਨ ਚ ਮੁਸ਼ਕਲਾਂ ਆ ਰਹੀਆਂ ਸਨ। ਟੀਵੀ ਫੁਟੇਜ ਚ ਲੋਕਾਂ ਨੂੰ ਪ੍ਰੇਸ਼ਾਨ ਹੋ ਕੇ ਇੱਧਰ ਉੱਧਰ ਭੱਜਦਿਆਂ ਦੇਖਿਆ ਜਾ ਸਕਦਾ ਹੈ। ਕੌਮੀ ਆਫਦਾ ਮੋਚਨ ਏਜੰਸੀ ਦੁਆਰਾ ਜਾਰੀ ਕੀਤੇ ਇੱਕ ਵੀਡਿਓ ਚ ਔਰਤਾਂ ਤੇ ਬੱਚਿਆਂ ਨੂੰ ਜੋ਼ਰ-ਜ਼ੋਰ ਨਾਲ ਰੋਂਦੇ ਚਿੱਕਾਂ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:48 dead due to earthquake and tsunami in Indonesia