ਅਮਰੀਕਾ ਦੇ ਵਿਸਕੋਨਿਸਨ ਸ਼ਹਿਰ ਵਿਚ ਇਕ ਹਮਲਾਵਰ ਨੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ, ਫਿਰ ਉਹ ਕੋਲ ਦੇ ਇਕ ਘਰ ਵਿਚ ਗਿਆ ਅਤੇ ਉਥੇ ਵੀ ਉਨ੍ਹਾਂ ਲੋਕਾਂ ਉਤੇ ਗੋਲੀਆਂ ਚਲਾਈਆਂ। ਸ਼ੇਰਿਫ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਥੋਂ ਲਗਭਗ 14.5 ਕਿਲੋਮੀਟਰ ਦੂਰ ਉਤਰ–ਪੱਛਮੀ ਵਿਕੋਨਿਸਨ ਵਿਚ ਗੋਲੀਬਾਰੀ ਦੀ ਘਟਨਾ ਵਿਚ ਕੁਲ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।
ਐਤਵਾਰ ਨੁੰ ਸ਼ੇਰਿਫ ਜੇਮਸ ਕਾਵੇਲਸਕੀ ਨੇ ਇਕ ਟੈਲੀਵੀਜ਼ਨ ਚੈਨਲ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਹਮਲਾਵਰ ਅਤੇ ਇਕ ਹੋਰ ਵਿਅਕਤੀ ਨੂੰ ਰਾਤ ਲਗਭਗ 10:30 ਵਜੇ ਲੇਕ ਹਾਲੀ ਵਿਚ ਮ੍ਰਿਤਕ ਪਾਇਆ। ਲੇਕ ਹਾਲੀ ਵਿਚ ਇਕ ਘਰ ਉਤੇ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ ਦੋ ਹੋਰ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।