ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲਾਦੇਸ਼ ’ਚ ਰੇਲ ਹਾਦਸਾ, 5 ਮੌਤਾਂ-67 ਜ਼ਖ਼ਮੀ

ਬੰਗਲਾਦੇਸ਼ ਚ ਇਕ ਰੇਲ ਹਾਦਸੇ ਦੌਰਾਨ 5 ਡੱਬਿਆਂ ਦੇ ਪਟਰੀ ਤੋਂ ਉਤਰ ਜਾਣ ਕਾਰਨ ਘਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਜਦਕਿ 67 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

 

ਸਥਾਨਕ ਇਕ ਅਖ਼ਬਾਰ ਮੁਤਾਬਕ ਹਾਦਸੇ ਐਤਵਾਰ ਰਾਤ ਨੂੰ ਹੋਇਆ ਜਦੋਂ ਸਿਲਹਟ ਤੋਂ ਢਾਕਾ ਜਾ ਰਹੀ ਉਪਬਲ ਐਕਸਪ੍ਰੈੱਸ ਮੌਲਵੀ ਬਾਜ਼ਾਰ ਦੇ ਕੁਲੌਰੋ ਉਪ-ਜ਼ਿਲ੍ਹੇ ਚ ਬ੍ਰਹਮਾਚਲ ਚ ਇਕ ਪੁੱਲ ਦੇ ਟੁੱਟ ਜਾਣ ਕਾਰਨ ਪਟਰੀ ਤੋਂ ਉਤਰ ਗਈ।


ਅ਼ਖਬਾਰ ਨੇ ਪੁਲਿਸ ਅਤੇ ਰੇਲਵੇ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਦੋ ਡੱਬੇ ਨਹਿ ਚ ਡਿੱਗ ਗਏ ਜਦਕਿ ਇਕ ਡੱਬਾ ਪਲਟ ਗਿਆ। ਇਸ ਦੌਰਾਨ ਹੋਰਨਾਂ ਡੱਬੇ ਵੀ ਇਕ ਪਾਸੇ ਝੁੱਕ ਗਏ। ਇਸ ਹਾਦਸੇ ਕਾਰਨ ਹੋਰਨਾਂ ਰੇਲਾਂ ਦਾ ਵੀ ਸੰਪਰਕ ਟੁੱਟ ਗਿਆ।

 

ਮਾਰੇ ਗਏ ਲੋਕਾਂ ਚ 2 ਔਰਤਾਂ, 3 ਮਰਦ ਹਨ। ਜਖ਼ਮੀਆਂ ਚ 20 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਹੜੇ ਕਿ ਜ਼ੇਰੇ ਇਲਾਜ ਦੱਸੇ ਗਏ ਹਨ। ਇਸ ਤੋਂ ਇਲਾਵਾ ਰੇਲ ਹਾਦਸੇ ਚ ਫਸੇ ਹੋਰਨਾਂ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 dead and 67 injured in a train accident in Bangladesh