ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੀ ਜੇਲ੍ਹ ’ਚ ਇੱਕ ਸਿੱਖ ਸਣੇ 5 ਭਾਰਤੀ 90 ਦਿਨਾਂ ਤੋਂ ਭੁੱਖ–ਹੜਤਾਲ ’ਤੇ

ਅਮਰੀਕਾ ਦੀ ਜੇਲ੍ਹ ’ਚ ਇੱਕ ਸਿੱਖ ਸਣੇ 5 ਭਾਰਤੀ 90 ਦਿਨਾਂ ਤੋਂ ਭੁੱਖ–ਹੜਤਾਲ ’ਤੇ

ਅਮਰੀਕੀ ਸੂਬੇ ਦੀ ਇੱਕ ਜੇਲ੍ਹ (ਡੀਟੈਂਸ਼ਨ ਸੈਂਟਰ) ’ਚ ਪੰਜ ਭਾਰਤੀ ਪਿਛਲੇ 90 ਦਿਨਾਂ ਤੋਂ ਭੁੱਖ–ਹੜਤਾਲ ’ਤੇ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਪੰਜਾਬੀ (ਸਿੱਖ) ਹੈ ਤੇ ਬਾਕੀ ਚਾਰ ਹਿੰਦੂ ਹਨ। ਇਹ ਸਾਰੇ ਅਮਰੀਕਾ ’ਚ ਸ਼ਰਨਾਰਥੀਆਂ ਵਜੋਂ ਪਨਾਹ ਚਾਹ ਰਹੇ ਹਨ। ਇਸ ਬਾਰੇ ਖ਼ਬਰ ਏਜੰਸੀ ਆਈਏਐੱਨਐੱਸ ਨੇ ਰੋਜ਼ਾਨਾ ‘ਅਮੈਰਿਕਨ ਬਾਜ਼ਾਰ’ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ।

 

 

ਇਹ ਪੰਜ ਭਾਰਤੀ ਭਾਰਤ ਦੇ ਵੱਖੋ–ਵੱਖਰੇ ਇਲਾਕਿਆਂ ਤੋਂ ਹਨ ਤੇ ਇਨ੍ਹਾਂ ਸਭਨਾਂ ਦੇ ਅਮਰੀਕਾ ’ਚ ਪਨਾਹ ਹਾਸਲ ਕਰਨ ਦੇ ਆਪੋ–ਆਪਣੇ ਕਾਰਨ ਹੈ। ਇਹ ਸਾਰੇ ਇਸ ਵੇਲੇ ਲੂਸੀਆਨਾ ਸੂਬੇ ਦੇ ਜੇਨਾ ਸਥਿਤ ਲਾ ਸਾਲੇ ਡਿਟੈਂਸ਼ਨ ਕੇਂਦਰ ’ਚ ਕੈਦ ਹਨ।

 

 

ਇਨ੍ਹਾਂ ਸਭਨਾਂ ਨੂੰ ਜੇਲ੍ਹ ਅਧਿਕਾਰੀ ਜ਼ਬਰਦਸਤੀ ਪਾਣੀ ਤੇ ਖਾਣਾ ਦੇ ਰਹੇ ਹਨ ਪਰ ਇਹ ਕੈਦੀ ਆਪਣੇ ਵੱਲੋਂ ਕੁਝ ਵੀ ਖਾਣਾ–ਪੀਣਾ ਨਹੀਂ ਲੈਣਾ ਚਾਹ ਰਹੇ।

 

 

ਸਾਨ ਫ਼ਰਾਂਸਿਸਕੋ ਸਥਿਤ ਇੱਕ ਗ਼ੈਰ–ਸਰਕਾਰੀ ਸੰਗਠਨ ‘ਫ਼੍ਰੀਡਮ ਫ਼ਾਰ ਇਮੀਗ੍ਰਾਂਟਸ’ ਦੇ ਵਲੰਟੀਅਰ ਮਿਸ਼ੇਲ ਗ੍ਰੇਫ਼ੀਓ ਅਕਸਰ ਲੂਸੀਆਨਾ ਦੀ ਉਪਰੋਕਤ ਜੇਲ੍ਹ ’ਚ ਜਾਂਦੇ ਰਹਿੰਦੇ ਹਨ। ਬੀਤੇ ਦਿਨੀਂ ਜਦੋਂ ਉਹ ਇਸ ਜੇਲ੍ਹ ਦਾ ਦੌਰਾ ਕਰ ਕੇ ਪਰਤੇ, ਤਾਂ ਉਨ੍ਹਾਂ ਦੱਸਿਆ ਕਿ ਪੰਜ ਭਾਰਤੀ ਕੈਦੀਆਂ ਵਿੱਚੋਂ ਤਿੰਨ ਨੂੰ ਹੁਣ ਬਿਲਕੁਲ ਇਕੱਲੀਆਂ–ਕਾਰੀਆਂ ਕੋਠੜੀਆਂ ’ਚ ਕੈਦ ਕਰ ਕੇ ਰੱਖਿਆ ਗਿਆ ਹੈ।

 

 

ਇਕੱਲੇ ਰੱਖਣ ਦੀ ਸਜ਼ਾ ਜੇਲ੍ਹਾਂ ਵਿੱਚ ਆਮ ਹੁੰਦੀ ਹੈ। ਇਹ ਸਜ਼ਾ ਉਨ੍ਹਾਂ ਨੂੰ ਇਸ ਲਈ ਦਿੱਤੀ ਜਾ ਰਹੀ ਹੈ ਕਿਉਂਕਿ ਉਹ ਜ਼ਬਰਦਸਤੀ ਪਿਆਉਣ ਦੇ ਬਾਵਜੂਦ ਪਾਣੀ ਨਹੀਂ ਪੀ ਰਹੇ ਸਨ।

 

 

ਖਾਣਾ–ਪੀਣਾ ਛੱਡ ਦੇਣ ਕਾਰਨ ਇਹ ਪੰਜ ਭਾਰਤੀ ਕੈਦੀ ਇੰਨੇ ਕਮਜ਼ੋਰ ਹੋ ਗਏ ਹਨ ਕਿ ਉਨ੍ਹਾਂ ਨੂੰ ਵ੍ਹੀਲ–ਚੇਅਰ ਉੱਤੇ ਇੱਧਰ–ਉੱਧਰ ਲਿਜਾਣਾ ਪੈਂਦਾ ਹੈ ਅਤੇ ਉਹ ਬਿਨਾ ਕਿਸੇ ਦੇ ਸਹਾਰੇ ਦੇ ਆਪਣੇ ਬਿਸਤਰੇ ’ਤੇ ਪੈ ਵੀੀ ਨਹੀਂ ਸਕਦੇ।

 

 

ਚੇਤੇ ਰਹੇ ਕਿ ਪਿਛਲੇ ਕੁਝ ਸਮੇਂ ਦੌਰਾਨ ਅਮਰੀਕੀ ਜੇਲ੍ਹਾਂ ’ਚ ਕੈਦੀਆਂ ਵੱਲੋਂ ਭੁੱਖ–ਹੜਤਾਲ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹੀਆਂ ਹਨ। ਕੈਦੀਆਂ ਨੂੰ ਅਕਸਰ ਸ਼ਿਕਾਇਤ ਹੁੰਦੀ ਹੈ ਕਿ ਜੇਲ੍ਹਾਂ ਵਿੱਚ ਉਨ੍ਹਾਂ ਨਾਲ ਸਹੀ ਤਰ੍ਹਾਂ ਦਾ ਵਿਵਹਾਰ ਨਹੀਂ ਹੁੰਦਾ ਤੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਹੁੰਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Indians including a Sikh are on hunger strike in Loussiana US Prison