ਅਫਰੀਕਾ `ਚ ਹੋਏ ਹਥਿਆਰਬੰਦ ਸੰਘਰਸ਼ ਨੇ 20 ਸਾਲ `ਚ ਕਰੀਬ 50 ਲੱਖ ਬੱਚਿਆਂ ਦੀ ਜਾਨ ਲੈ ਲਈ ਹੈ। ਅਫਰੀਕਾ `ਚ 1995 ਤੋਂ 2015 ਦੇ ਵਿਚ ਹੋਏ ਹਥਿਆਰਬੰਦ ਸੰਘਰਸ਼ `ਤੇ ਕੀਤੇ ਗਏ ਅਧਿਐਨ `ਚ ਇਹ ਗੱਲ ਸਾਹਮਣੇ ਆਈ ਹੈ।
ਨਿਊਜ਼ ਏਜੰਸੀ ਭਾਸ਼ਾ ਦੇ ਮੁਤਾਬਕ ਅਧਿਐਨ `ਚ ਕਿਹਾ ਗਿਆ ਹੈ ਕਿ ਹਥਿਆਰਬੰਦ ਸੰਘਰਸ਼ ਦੇ ਕਾਰਨ ਫੈਲੀ ਭੁੱਖਮਰੀ, ਚੋਟ ਅਤੇ ਬਿਮਾਰੀਆਂ ਨਾਲ ਲਗਭਗ 50 ਲੱਖ ਬੱਚਿਆਂ ਦੀ ਮੌਤ ਹੋ ਗਈ ਜਿਨ੍ਹਾਂ `ਚ ਕਰੀਬ 30 ਲੱਖ ਨਵ ਜੰਮੇ ਬੱਚੇ ਹਨ।
ਇਨ੍ਹਾਂ ਬੱਚਿਆਂ ਦੀ ਉਮਰ ਇਕ ਸਾਲ ਜਾਂ ਉਸ ਤੋਂ ਘੱਟ ਸੀ। ਖੋਜ ਕਰਨ ਵਾਲਿਆਂ ਦੇ ਅਨੁਸਾਰ ਪਿੱਛਲੇ 30 ਸਾਲ `ਚ ਸਭ ਤੋਂ ਜਿ਼ਆਦਾ ਅਤੇ ਭਿਅੰਕਰ ਹਥਿਆਰਬੰਦ ਸੰਘਰਸ਼ ਅਫਰੀਕਾ ਮਹਾਂਦੀਪ `ਚ ਹੀ ਹੋਇਆ ਹੈ। ਅਧਿਐਨ `ਚ ਇਹ ਸਾਹਮਣੇ ਆਇਆ ਹੈ ਕਿ ਹਥਿਆਬੰਦ ਸੰਘਰਸ਼ ਦਾ ਮਾੜਾ ਅਸਰ ਸਿਰਫ ਲੜਨ ਵਾਲਿਆਂ ਦੇ ਜ਼ਖਮੀ ਹੋਣ ਜਾਂ ਉਨ੍ਹਾਂ ਦੇ ਮਾਰਿਆ ਜਾਣਾ ਨਹੀਂ ਹੈ। ਸਗੋਂ ਬੱਚਿਆਂ ਦੀ ਮੌਤ ਦੇ ਖਤਰੇ ਨੂੰ ਵਧਾ ਦਿੱਤਾ ਹੈ।
ਇਨ੍ਹਾਂ ਮੌਤਾਂ ਦਾ ਮੁੱਖ ਕਾਰਨ ਗਰਭਵਤੀ ਮਹਿਲਾਵਾਂ ਨੂੰ ਜ਼ਰੂਰੀ ਮੈਡੀਕਲ ਇਲਾਜ ਨਾ ਮਿਲਣਾ, ਸਵੱਛਤਾ `ਚ ਘਾਟ ਹੋਣਾ, ਸਵੱਛ ਪਾਣੀ ਦੀ ਘਾਟ ਅਤੇ ਭੋਜਨ ਦੀ ਘਾਟ ਨਾਲ ਪੈਦਾ ਹੋਇਆ ਕੁਪੋਸ਼ਣ ਆਦਿ ਹੈ।