ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ 'ਚ ਮੁੜ ਆਇਆ 5.7 ਤੀਬਰਤਾ ਦਾ ਭੂਚਾਲ

ਇਰਾਨ ਦੇ ਉੱਤਰ ਪੱਛਮੀ ਸੂਬੇ ਪੱਛਮੀ ਅਜਰਬੈਜਾਨ ਦੇ ਕੋਟੂਰ ਇਲਾਕੇ ਵਿੱਚ ਇਕ ਵਾਰ ਮੁੜ 5.7 ਤੀਬਰਤਾ ਦਾ ਭੂਚਾਲ ਆਇਆ। ਈਰਾਨ ਦੇ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 7.30 ਵਜੇ ਆਇਆ ਅਤੇ ਇਸ ਦਾ ਕੇਂਦਰ 38.505 ਡਿਗਰੀ ਉੱਤਰੀ ਅਕਾਂਸ਼ ਅਤੇ 44.388 ਡਿਗਰੀ ਪੂਰਬੀ ਦੇਸ਼ਾਂ ਵਿੱਚ 12 ਕਿਲੋਮੀਟਰ ਡੂੰਘਾ ਵਿੱਚ ਮਿਲਿਆ ਹੈ।

 

ਸਿਨਹੂਆ ਦੇ ਅਨੁਸਾਰ ਐਤਵਾਰ ਨੂੰ ਇਸੇ ਇਲਾਕੇ ਵਿੱਚ ਇੱਕ ਹੋਰ 5.7 ਤੀਬਰਤਾ ਦਾ ਇੱਕ ਹੋਰ  ਭੂਚਾਲ ਆਇਆ ਸੀ। ਜਿਸ ਵਿੱਚ ਲਗਭਗ 100 ਲੋਕ ਜ਼ਖ਼ਮੀ ਹੋਏ ਸਨ ਅਤੇ ਦਰਜਨਾਂ ਪਿੰਡ ਨੁਕਸਾਨੇ ਹੋਏ ਸਨ। ਸਥਾਨਕ ਰਿਪੋਰਟਾਂ ਅਨੁਸਾਰ ਭੂਚਾਲ ਆਉਣ ਨਾਲ ਪ੍ਰਭਾਵਤ ਇਲਾਕੇ ਵਿੱਚ ਬਿਜਲੀ ਸਿਸਟਮ ਠੱਪ ਹੋ ਗਈ ਹੈ।

 


ਪੱਛਮੀ ਅਜਰਬੈਜਾਨ ਸੂਬੇ ਦੇ ਰਾਜਪਾਲ ਨੇ ਆਈਆਰਆਈਬੀ ਟੀਵੀ ਨੂੰ ਦੱਸਿਆ ਕਿ ਪਹਾੜਾਂ ਦੇ ਵਿਚਕਾਰ ਹੋਣ ਕਾਰਨ ਇਲਾਕਾ ਬਹੁਤ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਬਚਾਅ ਦਲਾਂ ਨੂੰ ਪ੍ਰਭਾਵਿਤ ਖੇਤਰ ਲਈ ਭੇਜ ਦਿੱਤਾ ਗਿਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 point 7 earthquake strikes Iran again