ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਸਾਲ ਦੇ ਬੱਚੇ ਨੇ ਕੀਤਾ ਕਮਾਲ, ਤੋਹਫੇ ’ਚ ਮਿਲੀ ਮਰਸਡੀਜ਼ ਕਾਰ

ਅੱਜ ਕੱਲ੍ਹ ਦੇ ਰਹਿਣਸਹਿਣ ਚ ਫਿੱਟ ਰਹਿਣ ਲਈ ਕਸਰਤ ਬਹੁਤ ਜ਼ਰੂਰੀ ਹੈ। ਕੁੱਝ ਲੋਗ ਰੋਜ਼ਾਨਾ ਕਸਰਤ ਕਰਦੇ ਹਨ ਤਾਂ ਕੁੱਝ ਕਸਰਤ ਕਰਨ ਤੋਂ ਦੂਰ ਭੱਜਦੇ ਹਨ। ਪਰ ਇੱਕ 5 ਸਾਲ ਦੇ ਬੱਚੇ ਨੇ ਅਜਿਹਾ ਕਮਾਲ ਕਰ ਦਿੱਤਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਇਸ ਬੱਚੇ ਨੇ 50 ਜਾਂ 100 ਨਹੀਂ ਬਲਕਿ 4000 ਤੋਂ ਜਿ਼ਆਦਾ ਪੁਸ਼ਅੱਪ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਉਹ ਵੀ 2 ਘੰਟੇ 25 ਮਿੰਟ ਚ। ਇਸ ਬੱਚੇ ਦਾ ਨਾਂ ਰਾਖੀਮ ਕੁਰਾਯਵ ਹੈ ਜਿਸਨੂੰ ਬਚਪਨ ਤੋਂ ਹੀ ਕਸਰਤ ਕਰਨਾ ਪਸੰਦ ਹੈ।

 

ਬੱਚੇ ਨੇ 4,105 ਪੁਸ਼ਅੱਪ ਕਰਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਇਸ ਬੱਚੇ ਦੀ ਇਸ ਸਫਲਤਾ ਕਾਰਨ ਖੁਸ਼ ਹੋ ਕੇ ਰੂਸੀ ਫ਼ੌਜ ਦੇ ਲੈਫਟੀਨੈਂਟ ਰਮਜਾਨ ਕੱਦਰੋਵ ਨੇ ਬੱਚੇ ਨੂੰ ਮਰਸਡੀਜ਼ ਕਾਰ ਤੌਫਤੇ ਚ ਦੇ ਦਿੱਤੀ। ਰਮਜਾਨ ਨੇ ਕਾਰ ਦਿੰਦਿਆਂ ਬੱਚੇ ਨੂੰ ਕਿਹਾ ਕਿ ਇਸਨੂੰ ਆਪਣੇ ਪਿਤਾ ਨੂੰ ਹੀ ਚਲਾਉਣ ਦੇਈ, ਤੂੰ ਬੱਸ ਉਨ੍ਹਾਂ ਦੇ ਨਾਲ ਹੀ ਬੈਠੀਂ ਕਿਉਂਕਿ ਤੂੰ ਇਸ ਮਹਿੰਗੀ ਕਾਰ ਚ ਚੱਲਣ ਦੇ ਹੱਕਦਾਰ ਹੋ।

 

ਦੱਸਣਯੋਗ ਹੈ ਕਿ ਇਸ ਕਾਰ ਦੀ ਕੀਮਤ ਲਗਭਗ 26 ਲੱਖ ਰੁਪਏ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5-year-old child did a remarkable job Mercedes-Benz received gifts