ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੂੰ ਸੁਣਨ ਲਈ ਹਾਊਸਟਨ 'ਚ ਇੱਕਠਾ ਹੋਣਗੇ 50 ਹਜ਼ਾਰ ਲੋਕ

 

ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰਤੀ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 22 ਸਤੰਬਰ ਨੂੰ ਸਵਾਗਤ ਕਰਨ ਦੀ ਤਿਆਰੀ ਕਰ ਰਿਹੇ ਹਨ ਜਿਥੇ 50 ਹਜ਼ਾਰ ਸਮਰੱਥਕ ਉਨ੍ਹਾਂ ਦਾ ਭਾਸ਼ਣ ਸੁਣਨ ਲਈ ਇੱਕਠਾ ਹੋਣਗੇ।

 

ਪ੍ਰੋਗਰਾਮ ਦਾ ਵਿਸ਼ਾ ਹੈ "ਸਾਂਝੇ ਸੁਪਨੇ, ਸੁਨਹਿਰੇ ਭਵਿੱਖ, ਜੋ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਸ਼ਾਨਦਾਰ ਯੋਗਦਾਨ ਨੂੰ ਉਜਾਗਰ ਕਰਨਗੇ। ਇਸ ਵਿੱਚ ਅਮਰੀਕਾ ਅਤੇ ਭਾਰਤ ਦਰਮਿਆਨ ਮਜ਼ਬੂਤ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਭਾਈਵਾਲੀ ਬਾਰੇ ਵੀ ਵਿਚਾਰ ਵਟਾਂਦਰਾ ਕਰੇਗੀ।  ਹਾਊਸਟਨ ਅਮਰੀਕਾ ਦੇ ਉਨ੍ਹਾਂ ਸਥਾਨਾਂ ਵਿੱਚ ਸ਼ਾਮਲ ਹੈ ਜਿਥੇ ਭਾਰਤੀ ਮੂਲ ਦੇ ਤਕਰੀਬਨ 5 ਲੱਖ ਲੋਕ ਰਹਿੰਦੇ ਹਨ।

 

ਹਾਉਡੀ, ਮੋਦੀ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਉੱਥੋਂ ਦੇ ਲੋਕਾਂ ਦਾ ਉਤਸ਼ਾਹ ਵੱਧ ਰਿਹਾ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਇੱਥੇ ਐਨਆਰਜੀ ਸਟੇਡੀਅਮ ਵਿੱਚ 50,000 ਲੋਕ ਉਨ੍ਹਾਂ ਦੇ ਸੁਣਨ ਆਉਣਗੇ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50 thousand people expected to gather in Houston to listen Prime Minister narendra modi 22 September