ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ’ਚ ਕੋਰੋਨਾ ਵਾਇਰਸ ਦੇ 55,000 ਮਰੀਜ਼, ਵਿਦੇਸ਼ੀਆਂ ਲਈ ਕੀਤੇ ਬੂਹੇ ਬੰਦ

ਇੰਗਲੈਂਡ ’ਚ ਕੋਰੋਨਾ ਵਾਇਰਸ ਦੇ 55,000 ਮਰੀਜ਼, ਵਿਦੇਸ਼ੀਆਂ ਲਈ ਕੀਤੇ ਬੂਹੇ ਬੰਦ

ਇੰਗਲੈਂਡ (UK) ਦੀ ਸਰਕਾਰ ਨੇ ਮੁੱਖ ਵਿਗਿਆਨਕ ਸਲਾਹਕਾਰ ਨੇ ਆਪਣੇ ਦੇਸ਼ ’ਚ 55,000 ਮਰੀਜ਼ਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਅਨੁਮਾਨ ਪ੍ਰਗਟਾਇਆ ਹੈ। ਸਿਹਤ ਮਾਮਲਿਆਂ ਬਾਰੇ ਸੰਸਦੀ ਕਮੇਟੀ ਤੋਂ ਜਦੋਂ ਪੁੱਛਿਆ ਗਿਆ ਕਿ ਕਿਸ ਅਨੁਪਾਤ ਦੇ ਆਧਾਰ ਉੱਤੇ ਸੰਭਾਵੀ 55,000 ਮਾਮਲੇ ਹੋ ਸਕਦੇ ਹਨ, ਤਾਂ ਮੁੱਖ ਵਿਗਿਆਨਕ ਸਲਾਹਕਾਰ ਪੈਟ੍ਰਿਕ ਵਾਲੇਂਸ ਨੇ ਕਿਹਾ ਕਿ ਲਗਭਗ ਇੰਨਾ ਹੋਣਾ ਤਰਕਸੰਗਤ ਅਨੁਮਾਨ ਹੈ।

 

 

ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾੱਡਲ ਨੂੰ ਜ਼ਿਆਦਾ ਸਟੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰੇਕ 1,000 ਮਾਮਲਿਆਂ ’ਚ ਇੱਕ ਮਰੀਜ਼ ਦੀ ਮੌਤ ਦੀ ਕਿਆਸੀ ਮੌਤ–ਦਰ ਦੇ ਆਧਾਰ ਉੱਤੇ ਉਂਝ ਇਹ ਅਨੁਮਾਨ ਲਾਉਣਾ ਤਰਕਪੂਰਨ ਹੈ।

 

 

ਇਸ ਦੌਰਾਨ ਬ੍ਰਿਟੇਨ ਦੀ ਸੰਸਦ ਦੇ ਸਦਨ ਨੂੰ ਕੋਰੋਨਾ ਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਸੋਮਵਾਰ 16 ਮਾਰਚ ਤੋਂ ਆਮ ਲੋਕਾਂ ਤੇ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।

 

 

ਇੰਗਲੈਂਡ ਦੀ ਸੰਸਦ ਦੀ ਕਾਰਵਾਈ ਵੇਖਣ ਲਈ ਇੱਥੇ ਆਉਣ ਵਾਲੇ ਹਜ਼ਾਰਾਂ ਦਰਸ਼ਕਾਂ ਤੇ ਵਿਦੇਸ਼ੀਆਂ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਲੰਦਨ ’ਚ ਯੂਨੈਸਕੋ ਦੀ ਵਿਸ਼ਵ–ਵਿਰਾਸਤ ਦੇ ਇੱਕ ਅਧਿਕਾਰੀ ਨੇ ਹਿਕਾ ਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਸੰਸਦ ਦੇ ਸੰਵਿਧਾਨਕ ਫ਼ਰਜ਼ ਪੂਰਾ ਕਰਨ ਵਿੱਚ ਮਦਦ ਮਿਲੇਗੀ।

 

 

ਸੰਸਦ ਦੇ ਸੰਚਾਲਨ ਨੂੰ ਸੁਰੱਖਿਅਤ ਕਰਨ ਲਈ ਪ੍ਰਵਾਸੀਆਂ ਦੀ ਯਾਤਰਾ ਉੱਤੇ ਪਾਬੰਦੀਆਂ ਵੀ ਲਾਈਆਂ ਗਈਆਂ ਹਨ। ਹਾਊਸ ਆੱਫ਼ ਕਾਮਨਜ਼ ਦੇ ਸਪੀਕਰ ਲਿੰਡਸੇ ਹਾੱਇਲ ਤੇ ਲਾਰਡਜ਼ ਦੇ ਚੇਅਰਮੈਨ ਨੌਰਮਨ ਫ਼ਾਊਨਰ ਨੇ ਆਪਣੇ ਇੱਕ ਸਾਂਝੇ ਬਿਆਨ ’ਚ ਕਿਹਾ ਹੈ ਕਿ – ਅਸੀਂ ਸੰਕਲਪ ਲੈਂਦੇ ਹਾਂ ਕਿ ਸੰਸਦ ’ਚ ਕਾਨੂੰਨ ਪਾਸ ਕਰਨ ਦੇ ਅਹਿਮ ਸੰਵਿਧਾਨਕ ਫ਼ਰਜ਼ ਪੂਰੇ ਕਰਨੇ ਜਾਰੀ ਰੱਖਣ ਤੇ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇੰਗਲੈਂਡ ਦੇ ਨਿਵਾਸੀਆਂ ਦੇ ਨੁਮਾਇੰਦੇ ਇਸ ਬਾਰੇ ਵਿਚਾਰਕਰਨ ਤੇ ਉਨ੍ਹਾਂ ਦੀ ਆਵਾਜ਼ ਸੁਣਨ।

 

 

ਉਨ੍ਹਾਂ ਕਿਹਾ ਕਿ ਅਸੀਂ ਇਹ ਸਪੱਸ਼ਟ ਕਰ ਦੇਈਏ ਕਿ ਹੁਣ ਵਿਵਹਾਰਕ ਹੋਣ ਦਾ ਸਮਾਂ ਹੈ। ਦੇਸ਼ ਦੇ ਹਰੇਕ ਨਾਗਰਿਕ ਨੂੰ ਸੰਤੁਲਨ ਬਣਾਉਣ ਲਈ ਕਿਹਾ ਜਾ ਰਿਹਾ ਹੈ ਤੇ ਇਹ ਸਹੀ ਹੈ ਕਿ ਅਸੀਂ ਅਜਿਹਾ ਹੀ ਕਰੀਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:55000 patients of Corona Virus in UK Tourists not allowed in UK