ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਰਥ ਕੈਰੋਲਾਇਨਾ ’ਚ 56 ਸਾਲਾ ਪਤਨੀ ਨੇ ਕੱਟਿਆ 61 ਸਾਲਾ ਪਤੀ ਦਾ ਗੁਪਤ–ਅੰਗ

ਨੌਰਥ ਕੈਰੋਲਾਇਨਾ ’ਚ 56 ਸਾਲਾ ਪਤਨੀ ਨੇ ਕੱਟਿਆ 61 ਸਾਲਾ ਪਤੀ ਦਾ ਗੁਪਤ–ਅੰਗ

ਅਮਰੀਕੀ ਸੂਬੇ ਉੱਤਰੀ ਕੈਰੋਲਾਇਨਾ ’ਚ ਇੱਕ ਪਤਨੀ ਨੇ ਆਪਣੇ ਪਤੀ ਉੱਤੇ ਅਜਿਹਾ ਤਸ਼ੱਦਦ ਢਾਹਿਆ ਹੈ ਕਿ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਮੁਤਾਬਕ 56 ਸਾਲਾ ਔਰਤ ਵਿਕਟੋਰੀਆ ਥਾਮਸ ਫ਼੍ਰਾਬੱਟ ਨੇ ਆਪਣੇ 61 ਸਾਲਾ ਪਤੀ ਜੇਮਸ ਫ਼੍ਰਾਬੱਟ ਨੂੰ ਪਹਿਲਾਂ ਬੰਨ੍ਹਿਆ ਤੇ ਫਿਰ ਉਸ ਦਾ ਗੁਪਤ–ਅੰਗ ਕੱਟ ਦਿੱਤਾ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਪਤਨੀ ਨੇ ਆਪਣੇ ਪਤੀ ਦਾ ਗੁਪਤ ਅੰਗ ਵੱਢਦ ਲਈ ਆਮ ਘਰੇਲੂ ਚਾਕੂ ਦੀ ਵਰਤੋਂ ਕੀਤੀ।

 

 

ਜੇਮਸ ਫ਼੍ਰਾਬੱਟ ਇਸ ਵੇਲੇ ਗ੍ਰੀਨਵਿਲੇ ਹਸਪਤਾਲ ’ਚ ਜ਼ੇਰੇ ਇਲਾਜ ਹੈ, ਜਿੱਥੇ ਡਾਕਟਰਾਂ ਨੇ ਹਾਲੇ ਇਹ ਨਹੀਂ ਦੱਸਿਆ ਕਿ ਉਸ ਦੀ ਮੈਡੀਕਲ ਹਾਲਤ ਕਿਹੋ ਜਿਹੀ ਹੈ।

 

 

ਮੌਕੇ ’ਤੇ ਜਾਂਚ ਲਈ ਪੁੱਜੇ ਪੁਲਿਸ ਅਧਿਕਾਰੀਆਂ ਨੇ ਬਹੁਤ ਕੋਸ਼ਿਸ਼ਾਂ ਬਾਅਦ ਕੱਟਿਆ ਹੋਇਆ ਗੁਪਤ ਅੰਗ ਲੱਭਿਆ। ਤਦ ਉਸ ਨੂੰ ਉਨ੍ਹਾਂ ਬਰਫ਼ ’ਚ ਰੱਖਿਆ ਤੇ ਉਸ ਨੂੰ ਹਸਪਤਾਲ ਲੈ ਗਏ।

 

 

ਵਿਕਟੋਰੀਆ ਫ਼੍ਰਾਬੱਟ ਨੇ ਅਜਿਹਾ ਕਿਉਂ ਕੀਤਾ, ਇਸ ਦੇ ਕਿਸੇ ਠੋਸ ਕਾਰਨ ਦਾ ਪਤਾ ਨਹੀਂ ਚੱਲ ਸਕਿਆ।

 

 

ਵਿਕਟੋਰੀਆ ਫ਼੍ਰਾਬੱਟ ਇਸ ਵੇਲੇ 1,00,000 ਡਾਲਰ ਦੇ ਮੁਚੱਲਕੇ ਉੱਤੇ ਜੇਲ੍ਹ ਵਿੱਚ ਹੈ। ਹਾਲੇ ਮੁਲਜ਼ਮ ਔਰਤ ਨੇ ਆਪਣਾ ਕੋਈ ਵਕੀਲ ਵੀ ਨਹੀਂ ਕੀਤਾ, ਜਿਹੜਾ ਉਸ ਦੀ ਤਰਫ਼ੋਂ ਕੋਈ ਬਿਆਨ ਦੇ ਸਕੇ।‘

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:56 year old wife cuts 61 year old husband s penis in North Carolina