ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮ ਅਫਰੀਕਾ 'ਚ ਕਿਸ਼ਤੀ ਦੇ ਪਲਟਣ ਕਾਰਨ 58 ਲੋਕਾਂ ਦੀ ਮੌਤ

ਪੱਛਮੀ ਅਫ਼ਰੀਕੀ ਦੇਸ਼ ਮੌਰੀਟਾਨੀਆ ਦੇ ਸਮੁੰਦਰੀ ਤੱਟ 'ਤੇ ਸ਼ਰਨਾਰਥੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਡੁੱਬ ਗਈ। ਇਸ ਹਾਦਸੇ 'ਚ ਔਰਤਾਂ ਅਤੇ ਬੱਚਿਆਂ ਸਮੇਤ 58 ਲੋਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਦੀ ਮਾਈਗ੍ਰੇਸ਼ਨ ਏਜੰਸੀ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। 
 

ਏਜੰਸੀ ਮੁਤਾਬਿਕ 83 ਲੋਕ ਤੈਰ ਕੇ ਮੌਰੀਟਾਨੀਆ ਦੇ ਤੱਟ 'ਚ ਪਹੁੰਚਣ 'ਚ ਸਫਲ ਰਹੇ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਦੇਖਭਾਲ ਕੀਤੀ ਜਾ ਰਹੀ ਹੈ। ਏਜੰਸੀ ਮੁਤਾਬਿਕ ਹਾਦਸੇ 'ਚ ਬਚਣ ਵਾਲੇ ਲੋਕਾਂ ਨੇ ਦੱਸਿਆ ਕਿ ਕਿਸ਼ਤੀ 'ਚ ਲਗਭਗ 150 ਲੋਕ ਸਵਾਰ ਸਨ। ਇਹ ਲੋਕ 27 ਨਵੰਬਰ ਨੂੰ ਗਾਂਬਿਆ ਤੋਂ ਰਵਾਨਾ ਹੋਏ ਸਨ ਅਤੇ ਕੈਨੇਰੀ ਟਾਪੂ ਜਾ ਰਹੇ ਸਨ। ਮੌਰੀਟਾਨੀਆ ਪਹੁੰਚਣ ਤੋਂ ਬਾਅਦ ਕਿਸ਼ਤੀ ਦਾ ਬਾਲਣ ਖਤਮ ਹੋ ਗਿਆ। ਡੁੱਬਣ ਤੋਂ ਪਹਿਲਾਂ ਇਹ ਕਿਸ਼ਤੀ ਸਮੁੰਦਰ 'ਚ 5 ਦਿਨ ਤੱਕ ਫਸੀ ਰਹੀ। 
 

ਸੰਯੁਕਤ ਰਾਸ਼ਟਰ ਪਰਵਾਸੀ ਏਜੰਸੀ ਅੰਤਰਰਾਸ਼ਟਰੀ ਪਰਵਾਸੀ ਸੰਗਠਨ ਦੀ ਮੌਰੀਟਾਨੀਆ ਵਿਚ ਮੁਹਿੰਮ ਮੁਖੀ ਲੌਰਾ ਲੁੰਗਾਰੋਟੀ ਨੇ ਕਿਹਾ ਕਿ ਕੈਨਰੀ ਟਾਪੂ ਵੱਲ ਜਾ ਰਹੀ ਕਿਸ਼ਤੀ ਈਂਧਨ ਤੇ ਭੋਜਨ ਲੈਣ ਮੌਰੀਟਾਨੀਆ  ਤੱਟ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਕਈ ਲੋਕ ਡੁੱਬ ਗਏ। ਜੋ ਲੋਕ ਬਚੇ ਉਹ ਤੈਰ ਕੇ ਮੌਰੀਟਾਨੀਆ ਦੇ ਤੱਟ 'ਤੇ ਪਹੁੰਚ ਗਏ। ਏਜੰਸੀ ਨੇ ਦੱਸਿਆ ਕਿ ਘੱਟ ਤੋਂ ਘੱਟ 83 ਲੋਕ ਤੈਰ ਕੇ ਤੱਟ 'ਤੇ ਆ ਗਏ। ਅਣਪਛਾਤੀ ਗਿਣਤੀ ਵਿਚ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿੰਨੇ ਲੋਕ ਲਾਪਤਾ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:58 migrants dead after boat capsizes