ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ : ਬੀਅਰ ਬਣਾਉਣ ਵਾਲੀ ਕੰਪਨੀ 'ਚ ਅੰਨ੍ਹੇਵਾਹ ਗੋਲੀਬਾਰੀ, 6 ਦੀ ਮੌਤ

ਅਮਰੀਕਾ ਦੇ ਵਿਸਕਾਨਸਿਨ ਸੂਬੇ 'ਚ ਬੀਅਰ ਬਣਾਉਣ ਵਾਲੀ ਕੰਪਨੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ। ਸੀਐਨਐਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਾਰੇ ਗਏ 6 ਲੋਕ ਮੋਲਸਨ ਕੂਰਸ ਕੰਪਲੈਕਸ ਦੇ ਕਰਮਚਾਰੀ ਸਨ।
 

ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਇੱਕ ਹਥਿਆਰਬੰਦ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪੁਲਿਸ ਮੁਖੀ ਅਲਫੋਂਸੋ ਮੋਰਾਲੇਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੱਕੀ ਸ਼ੂਟਰ ਮਿਲਵੌਕੀ ਦਾ ਰਹਿਣ ਵਾਲਾ ਸੀ। 51 ਸਾਲਾ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

 


 

ਮੇਅਰ ਟੋਮ ਬੈਰੇਟ ਨੇ ਕਿਹਾ, "ਇਹ ਬਹੁਤ ਹੀ ਭਿਆਨਕ ਸੀ। ਇੱਥੋਂ ਦੇ ਮੁਲਾਜ਼ਮਾਂ ਲਈ ਭਿਆਨਕ ਦਿਨ ਸੀ। ਉਨ੍ਹਾਂ ਸਾਰਿਆਂ ਲਈ ਵੀ ਇਹ ਬਹੁਤ ਮੁਸ਼ਕਲ ਸੀ ਜੋ ਇਸ ਸਥਿਤੀ ਦੇ ਨੇੜੇ ਸਨ।"
 

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੂਟਰ ਨੂੰ 'ਸ਼ੈਤਾਨ ਕਾਤਲ' ਦੱਸਿਆ ਅਤੇ ਪੀੜਤ ਪਰਿਵਾਰਾਂ ਤੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
 

ਜਾਣਕਾਰੀ ਅਨੁਸਾਰ ਹਮਲਾਵਰ ਉਸੇ ਕੰਪਲੈਕਸ ਵਿੱਚ ਕੰਮ ਕਰਦਾ ਸੀ, ਜਿੱਥੇ ਉਸ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਬੀਅਰ ਬਣਾਉਣ ਵਾਲੀ ਯੂਨਿਟ 'ਚ ਲਗਭਗ 750 ਲੋਕ ਕੰਮ ਕਰਦੇ ਹਨ। ਮੌਵਾਕੀ 'ਚ ਜਿਸ ਥਾਂ 'ਤੇ ਗੋਲੀਬਾਰੀ ਹੋਈ, ਉਸ ਨੂੰ ਮਿਲਰ ਵੈਲੀ ਕਿਹਾ ਜਾਂਦਾ ਹੈ।
 

ਹਮਲੇ ਸਮੇਂ 600 ਲੋਕ ਯੂਨਿਟ 'ਚ ਕੰਮ ਕਰ ਰਹੇ ਸਨ
ਹਮਲਾਵਰ ਨੇ ਜਿਸ ਸਮੇਂ ਕੈਂਪਸ ਅੰਦਰ ਦਾਖਲ ਹੋ ਕੇ ਗੋਲੀਬਾਰੀ ਕੀਤੀ, ਉਸ ਸਮੇਂ ਕੰਪਨੀ 'ਚ 600 ਲੋਕ ਕੰਮ ਕਰ ਰਹੇ ਸਨ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਲੋਕ ਬਾਹਰ ਨਿਕਲ ਆਏ, ਜਿਸ ਕਾਰਨ ਜ਼ਿਆਦਾ ਨੁਕਸਾਨ ਹੋਇਆ। ਮੌਵਾਕੀ 'ਚ ਜਿਸ ਥਾਂ ਗੋਲੀਬਾਰੀ ਦੀ ਘਟਨਾ ਹੋਈ, ਉਸ ਨੂੰ ਮਿਲਰ ਵੈਲੀ ਦੇ ਨਾਂਅ ਜਾਣਿਆ ਜਾਂਦਾ ਹੈ। ਦੱਸ ਦੇਈਏ ਕਿ ਇੱਥੇ ਲਗਾਈ ਗਈ ਬੀਅਰ ਯੂਨਿਟ ਮਿੱਲਰ ਦੇ ਨਾਂਅ 'ਤੇ ਹੀ ਇਸ ਥਾਂ ਦਾ ਨਾਂਅ ਰੱਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 dead including gunman after shooting at Milwaukee brewery complex