ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 6 ਦੀ ਮੌਤ, 100 ਲੋਕ ਹਸਪਤਾਲ 'ਚ ਦਾਖਲ

ਪਾਕਿਸਤਾਨ ਦੇ ਕਰਾਚੀ 'ਚ ਪ੍ਰਮਾਣੂ ਗੈਸ ਲੀਕ ਹੋਣ ਦਾ ਖਦਸਾ ਪ੍ਰਗਟਾਇਆ ਜਾ ਰਿਹਾ ਹੈ। ਇਸ ਜ਼ਹਿਰੀਲੀ ਗੈਸ ਦੇ ਲੀਕ ਹੋਣ ਕਾਰਨ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਇਲਾਕੇ 'ਚ ਇਹ ਹਾਦਸਾ ਹੋਇਆ ਹੈ, ਉਹ ਕਰਾਚੀ ਪ੍ਰਮਾਣੂ ਪਾਵਰ ਕਾਰਪੋਰੇਸ਼ਨ ਦੇ ਬਹੁਤ ਨੇੜੇ ਹੈ।
 

ਸੂਤਰਾਂ ਅਨੁਸਾਰ ਪਾਕਿਸਤਾਨ ਨੇ ਜਾਂਚ ਲਈ ਉੱਥੇ ਨਿਊਕਲੀਅਰ ਬਾਇਓਲੋਜਿਕਲ ਕੈਮੀਕਲ ਡੈਮੇਜ਼ ਟੀਮ ਨੂੰ ਭੇਜਿਆ ਹੈ। ਸਰਕਾਰ ਵੱਲੋਂ ਹਾਲੇ ਮੌਤਾਂ ਦੇ ਅੰਕੜੇ ਨਹੀਂ ਦੱਸੇ ਗਏ ਹਨ। ਫਿਲਹਾਲ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਹੈ।
 

ਜੀਓ ਟੀਵੀ ਦੇ ਅਨੁਸਾਰ ਲਗਭਗ 100 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪਾਕਿਸਤਾਨ ਦੇ ਅਖਬਾਰ 'ਦੀ ਡਾਨ' ਦੇ ਅਨੁਸਾਰ ਦਰਜਨਾਂ ਲੋਕ ਗੈਸ ਲੀਕ ਹੋਣ ਕਾਰਨ ਬੇਹੋਸ਼ ਹੋ ਗਏ। ਫਿਲਹਾਲ ਇਹ ਸਾਰੇ ਹਸਪਤਾਲ ਵਿੱਚ ਦਾਖਲ ਹਨ।
 

ਸਥਾਨਕ ਪੁਲਿਸ ਦੇ ਅਨੁਸਾਰ ਮੁਢਲੀ ਜਾਂਚ ਤੋਂ ਇੰਜ ਲੱਗ ਰਿਹਾ ਹੈ ਕਿ ਇੱਕ ਸਮੁੰਦਰੀ ਜਹਾਜ਼ ਨੇੜਲੇ ਬੰਦਰਗਾਹ 'ਤੇ ਪਹੁੰਚਿਆ, ਜਿਸ 'ਚ ਸਬਜ਼ੀਆਂ ਲੱਦੀਆਂ ਸਨ। ਜਿਵੇਂ ਹੀ ਕੰਟੇਨਰ ਨੂੰ ਖੋਲ੍ਹਿਆ ਗਿਆ ਤਾਂ ਇਸ 'ਚੋਂ ਕੋਈ ਗੈਸ ਲੀਕ ਹੋਣ ਲੱਗੀ। ਜਿਸ ਨਾਲ ਆਸਪਾਸ ਦੇ ਲੋਕਾਂ ਨੂੰ ਸਾਹ ਲੈਣ 'ਚ ਮੁਸ਼ਕਲ ਆਉਣ ਲੱਗੀ। ਕੁਝ ਲੋਕ ਇਹ ਵੀ ਦਾਅਵਾ ਕਰ ਰਹੇ ਹਨ ਕਿ ਕਾਰਗੋ ਸਮੁੰਦਰੀ ਜਹਾਜ਼ 'ਚ ਕੈਮੀਕਲ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 killed 100 fainted after gas leaked from container in Karachi Pakistan