ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਜਰਸੀ ਦੇ ਰਿਹਾਇਸ਼ੀ ਇਲਾਕੇ ’ਚ ਗੋਲੀਆਂ ਚੱਲਣ ਨਾਲ 6 ਮਰੇ

ਨਿਊ ਜਰਸੀ ਦੇ ਰਿਹਾਇਸ਼ੀ ਇਲਾਕੇ ’ਚ ਗੋਲੀਆਂ ਚੱਲਣ ਨਾਲ 6 ਮਰੇ

ਅਮਰੀਕੀ ਸੂਬੇ ਨਿਊ ਜਰਸੀ ਦੇ ਸ਼ਹਿਰ ਜਰਸੀ ’ਚ ਮੰਗਲਵਾਰ ਸ਼ਾਮੀਂ ਇੱਕ ਰਿਹਾਇਸ਼ੀ ਇਲਾਕੇ ’ਚ ਗੋਲ਼ੀਆਂ ਚੱਲਣ ਕਾਰਨ ਛੇ ਵਿਅਕਤੀ ਮਾਰੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਇੱਕ ਸਟੋਰ ’ਚ ਵਾਪਰੀ, ਜਿੱਥੇ ਇੱਕ ਪੁਲਿਸ ਅਧਿਕਾਰੀ ਤੇ ਦੋ ਹਮਲਾਵਰਾਂ ਸਮੇਤ ਛੇ ਵਿਅਕਤੀ ਮਾਰੇ ਗਏ। ‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਸ ਇਲਾਕੇ ਨੂੰ ਕੋਸ਼ਰ ਬਾਜ਼ਾਰ ਆਖਿਆ ਜਾਂਦਾ ਹੈ ਜੋ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਸਥਿਤ ਹੈ।

 

 

ਬਾਜ਼ਾਰ ’ਚ ਜਾ ਰਹੇ ਤਿੰਨ ਆਮ ਰਾਹਗੀਰ ਵੀ ਮਾਰੇ ਗਏ ਹਨ। ਮਾਰੇ ਗਏ ਪੁਲਿਸ ਅਧਿਕਾਰੀ ਦਾ ਨਾਂਅ ਜੋਜ਼ਫ਼ ਸੀਲਜ਼ ਹੈ ਤੇ ਉਹ 40 ਸਾਲਾਂ ਦੇ ਸਨ। ਉਹ ਲੰਮੇ ਸਮੇਂ ਤੋਂ ਨਿਊ ਜਰਸੀ ਪੁਲਿਸ ਵਿਭਾਗ ਨਾਲ ਜੁੜੇ ਹੋਏ ਸਨ।

 

 

ਪੁਲਿਸ ਲਾਗਲੇ ਕਬਰਿਸਤਾਨ ’ਚ ਇੱਕ ਕਤਲ ਕੇਸ ਦੀ ਜਾਂਚ ਕਰਨ ਲਈ ਪੁੱਜੀ ਸੀ। ਉੱਥੇ ਇੱਕ ਬੰਦੂਕਧਾਰੀ ਵੀ ਮੌਜੂਦ ਸੀ। ਦੂਜਾ ਹਮਲਾਵਰ ਇੱਕ ਟਰੱਕ ਵਿੱਚ ਬੈਠਾ ਸੀ। ਕੁਝ ਹੀ ਸਮੇਂ ਬਾਅਦ ਉਹ ਉਸ ਟਰੱਕ ਰਾਹੀਂ ਫ਼ਰਾਰ ਹੋ ਗਏ ਤੇ ਪੁਲਿਸ ਉਨ੍ਹਾਂ ਦੇ ਪਿੱਛੇ ਲੱਗ ਗਈ।

 

 

ਆਖ਼ਰ ਪੁਲਿਸ ਨੇ ਉਨ੍ਹਾਂ ਨੂੰ ਕੋਸ਼ਰ ਬਾਜ਼ਾਰ ’ਚ ਘੇਰ ਲਿਆ। ਉੱਥੇ ਉਨ੍ਹਾਂ ਪੁਲਿਸ ਅਧਿਕਾਰੀਆਂ ਤੇ ਆਮ ਨਾਗਰਿਕਾਂ ਉੱਤੇ ਗੋਲ਼ੀਆਂ ਵਰ੍ਹਾ ਦਿੱਤੀਆਂ। ਫਿਰ ਅਗਲੇ ਇੱਕ ਘੰਟੇ ਤੱਕ ਗੋਲ਼ੀਬਾਰੀ ਹੁੰਦੀ ਰਹੀ।

 

 

ਪੁਲਿਸ ਨੇ ਇਹ ਸਪੱਸ਼ਟ ਕੀਤਾ ਕਿ ਜਿਸ ਸਟੋਰ ’ਚ ਗੋਲੀਬਾਰੀ ਹੋਈ, ਹਮਲਾਵਰ ਭੱਜ ਕੇ ਉਸ ਅੰਦਰ ਲੁਕਣ ਲਈ ਚਲੇ ਗਏ ਸਨ। ਪੁਲਿਸ ਨੇ ਹਾਈ–ਪਾਵਰ ਰਾਈਫ਼ਲਾਂ ਨਾਲ ਗੋਲੀਬਾਰੀ ਕੀਤੀ। ਇਹ ਇਲਾਕਾ ਲੋਅਰ ਮੈਨਹਟਨ ਤੋਂ ਅਗਾਂਹ ਜਾ ਕੇ ਹਡਸਨ ਦਰਿਆ ਦੇ ਪਾਰ ਪੈਂਦਾ ਹੈ।

 

 

ਪੁਲਿਸ ਅਧਿਕਾਰੀ ਸੀਲਜ਼ ਨੂੰ ਗੋਲੀ ਦਰਿਆ ਲਾਗਲੇ ਕਬਰਿਸਤਾਨ ’ਚ ਹੀ ਲੱਗ ਗਈ ਸੀ। ਫਿਰ ਕੁਝ ਹੀ ਛਿਣਾਂ ਬਾਅਦ ਪੁਲਿਸ ਦੇ ਹੈਲੀਕਾਪਟਰਾਂ ਨੇ ਵੀ ਉਸ ਇਲਾਕੇ ’ਤੇ ਮੰਡਰਾਉਣਾ ਸ਼ੁਰੂ ਕਰ ਦਿੱਤਾ। ਤਦ ਹਮਲਾਵਰਾਂ ਨੇ ਲੁਕਣ ਲਈ ਕਈ ਘਰਾਂ ਦੇ ਬੂਹੇ ਵੀ ਖੜਕਾਏ। ਪੁਲਿਸ ਨੇ ਵੀ ਉੱਥੇ ਮੁਨਾਦੀ ਕਰ ਕੇ ਸਾਰੇ ਲੋਕਾਂ ਨੂੰ ਆਪੋ–ਆਪਣੀਆਂ ਥਾਵਾਂ ’ਤੇ ਹੀ ਰਹਿਣ ਦੀ ਹਦਾਇਤ ਕੀਤੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 Killed during firing in New Jersey s residential area