ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਤਰ `ਚ ਛੇ ਮਹੀਨਿਆਂ ਤੋਂ ਬਿਨਾ ਤਨਖ਼ਾਹ ਫਸੇ 600 ਭਾਰਤੀ ਕਾਮੇ

ਕਤਰ ਦਾ ਉਹ ਸਥਾਨ, ਜਿੱਥੇ ਵਿਸ਼ਵ ਫ਼ੁੱਟਬਾਲ ਕੱਪ 2022 ਦੀਆਂ ਤਿਆਰੀਆਂ ਹੁਣੇ ਤੋਂ ਚੱਲ ਰਹੀਆਂ ਹਨ

ਕਤਰ `ਚ ਇਸ ਵੇਲੇ 600 ਭਾਰਤੀ ਕਾਮੇ ਪਿਛਲੇ ਛੇ ਮਹੀਨਿਆਂ ਤੋਂ ਫਸੇ ਹੋਏ ਹਨ। ਨਿਰਮਾਣ ਖੇਤਰ ਨਾਲ ਜੁੜੇ ਇਨ੍ਹਾਂ ਕਾਮਿਆਂ ਨੂੰ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਦੇ ਵੀਜਿ਼ਆਂ ਦੀ ਮਿਆਦ ਪੁੱਗ ਚੁੱਕੀ ਹੈ ਤੇ ਉਨ੍ਹਾਂ ਨੂੰ ਕਿਰਤੀ-ਕੈਂਪਾਂ ਵਿੱਚ ਬਹੁਤ ਮਾੜੇ ਹਾਲਾਤ ਵਿੱਚ ਰਹਿਣਾ ਪੈ ਰਿਹਾ ਹੈ।


ਦਰਅਸਲ, ਕਤਰ ਵਿੱਚ ਇਸ ਵੇਲੇ ਸਾਲ 2022 `ਚ ਹੋਣ ਵਾਲੇ ਵਿਸ਼ਵ ਫ਼ੁੱਟਬਾਲ ਕੱਪ ਦੀਆਂ ਤਿਆਰੀਆਂ ਹੁਣੇ ਤੋਂ ਚੱਲ ਰਹੀਆਂ ਹਨ। ਸਬੰਧਤ ਬੁਨਿਆਦੀ ਢਾਂਚੇ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਇਹ ਭਾਰਤੀ ਕਾਮੇ ਇਸੇ ਕੰਮ ਲਈ ਕਤਰ ਸੱਦੇ ਗਏ ਸਨ।


ਇੱਕ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਲਗਭਗ 300 ਕਾਮਿਆਂ ਨੂੰ ਹੋਰ ਕੰਪਨੀਆਂ ਵਿੱਚ ਕੰਮ ਦਿਵਾਇਆ ਗਿਆ ਹੈ, ਜਦ ਕਿ ਕੁਝ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਪਰ ਉਨ੍ਹਾਂ ਪੀੜਤ ਭਾਰਤੀ ਕਾਮਿਆਂ `ਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਅੱਠ ਤੋਂ 10 ਵਰ੍ਹਿਆਂ ਤੋਂ ਇੱਥੇ ਕੰਮ ਕਰਦੇ ਰਹੇ ਹਨ ਪਰ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਦੇਣ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ।


ਇਸ ਵਰ੍ਹੇ ਦੇ ਅਰੰਭ `ਚ ਪੈਦਾ ਹੋਏ ਆਰਥਿਕ ਸੰਕਟ ਕਾਰਨ ਅਜਿਹੇ ਹਾਲਾਤ ਬਣ ਗਏ ਹਨ। ਕਤਰ ਦੀ ਜਿਹੜੀ ਫ਼ਰਮ ‘ਐੱਚਕੇਐੱਚ ਜਨਰਲ ਕੰਟਰੈਕਟਿੰਗ ਕੰਪਨੀ` ਨੇ ਕਿਸੇ ਵੇਲੇ 1,200 ਕਾਮੇ ਨੌਕਰੀ `ਤੇ ਰੱਖੇ ਸਨ, ਉਹੀ ਬੰਦ ਹੋ ਗਈ ਹੈ।


ਕਤਰ `ਚ ਫਸੇ ਕੇਰਲ ਦੇ ਐੱਸ. ਕੁਮਾਰ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਅਜਿਹੇ ਲੋਕਾਂ `ਤੇ ਨਿਰਭਰ ਰਹਿਣਾ ਪੈਂਦਾ ਹੈ, ਜਿਹੜੇ ਖੈਰਾਤ ਵਜੋਂ ਖਾਣਾ ਦੇ ਕੇ ਜਾਂਦੇ ਹਨ। ਦਿਨ ਵੇਲੇ ਉਨ੍ਹਾਂ ਕੋਲ ਬਿਜਲੀ ਦੀ ਸਹੂਲਤ ਨਹੀਂ ਹੁੰਦੀ ਤੇ ਰਾਤੀਂ ਬਹੁਤ ਮੁਸ਼ਕਿਲ ਨਾਲ ਜਨਰੇਟਰ ਚਲਾ ਸਕਦੇ ਹਨ। ਐੱਸ ਕੁਮਾਰ ਕਤਰ ਵਿੱਚ ਪਿਛਲੇ ਅੱਠ ਸਾਲਾਂ ਤੋਂ ਕੰਮ ਕਰ ਰਹੇ ਹਨ ਪਰ ਪਿਛਲੇ ਛੇ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੀ।


ਅਜਿਹੇ ਇੱਕ ਹੋਰ ਭਾਰਤੀ ਕਾਮੇ ਨੇ ਆਪਦਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਹੈ, ਇਸ ਲਈ ਉਹ ਹੁਣ ਹਸਪਤਾਲ ਜਾ ਕੇ ਆਪਣਾ ਇਲਾਜ ਵੀ ਨਹੀਂ ਕਰਵਾ ਸਕਦਾ।


ਇੱਕ ਹੋਰ ਕਾਮੇ ਨੇ ਕਿਹਾ ਕਿ ਉਸ ਨੂੰ ਆਪਣੀ ਵਾਪਸੀ ਦਾ ਇੰਤਜ਼ਾਮ ਕਰਵਾਉਣ ਲਈ ਭਾਰਤ `ਚ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਧਨ ਮੰਗਵਾਉਣਾ ਪਿਆ। ਇਹ ਕਾਮਾ ਦੋ ਵਰ੍ਹੇ ਪਹਿਲਾਂ ਆਪਣੀ ਸਾਰੀ ਜਾਇਦਾਦ ਗਿਰਵੀ ਰੱਖ ਕੇ ਕਤਰ ਪੁੱਜਾ ਸੀ।


ਕਤਰ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਇਹ ਮਾਮਲਾ ਸਬੰਧਤ ਕੰਪਨੀ ਕੋਲ ਉਠਾਇਆ ਸੀ ਪਰ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ। ਸਫ਼ਾਰਤਖਾਨੇ ਨੇ ਇਹ ਕਾਰਵਾਈ 10 ਅਪ੍ਰੈਲ ਨੂੰ ਉਦੋਂ ਕੀਤੀ ਸੀ, ਜਦੋਂ 25 ਭਾਰਤੀ ਕਾਮਿਆਂ ਨੇ ਇੱਕ ਲਿਖਤੀ ਸਿ਼ਕਾਇਤ ਕੀਤੀ ਸੀ। ਉਸ ਤੋਂ ਬਾਅਦ 5 ਮਈ ਨੂੰ ਫਿਰ ਇੱਕ ਯਾਦ-ਪੱਤਰ ਪਾਇਆ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:600 Indians in Qatar stranded without pay