ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2017 `ਚ 60,394 ਭਾਰਤੀਆਂ ਨੂੰ ਮਿਲਿਆ ਅਮਰੀਕੀ ਗ੍ਰੀਨ-ਕਾਰਡ

2017 `ਚ 60,394 ਭਾਰਤੀਆਂ ਨੂੰ ਮਿਲਿਆ ਅਮਰੀਕੀ ਗ੍ਰੀਨ-ਕਾਰਡ

--  ਭਾਰਤ ਦੇ ਹੁਨਰਮੰਦ ਕਾਮਿਆਂ ਨੂੰ ਗ੍ਰੀਨ ਕਾਰਡ ਲਈ ਕਰਨੀ ਪੈ ਸਕਦੀ ਹੈ 25 ਤੋਂ 92 ਸਾਲਾਂ ਤੱਕ ਦੀ ਉਡੀਕ

 

ਇਸ ਵੇਲੇ 6,00,000 ਤੋਂ ਵੱਧ ਪ੍ਰਵਾਸੀ ਭਾਰਤੀ ਅਮਰੀਕਾ `ਚ ਰਹਿਣ ਲਈ ‘ਕਾਨੂੰਨੀ ਤੌਰ `ਤੇ ਸਥਾਈ ਰਿਹਾਇਸ਼` (ਲੀਗਲ ਪਰਮਾਨੈਂਟ ਰੈਜ਼ੀਡੈਂਸੀ) ਲੈਣ ਲਈ ‘ਗ੍ਰੀਨ ਕਾਰਡ` ਦੀ ਉਡੀਕ ਕਰ ਰਹੇ ਹਨ ਪਰ ਪਿਛਲੇ ਵਰ੍ਹੇ 2017 ਦੌਰਾਨ ਉਨ੍ਹਾਂ `ਚੋਂ ਸਿਰਫ਼ 60,394 ਨੂੰ ਹੀ ਇਹ ਕਾਰਡ ਮਿਲ ਸਕਿਆ ਸੀ। ਮੌਜੂਦਾ ਨਿਯਮਾਂ ਮੁਤਾਬਕ ਭਾਰਤ ਦੇ ਹੁਨਰਮੰਦ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਲਈ 25 ਤੋਂ 92 ਸਾਲਾਂ ਤੱਕ ਦੀ ਉਡੀਕ ਕਰਨੀ ਪੈ ਸਕਦੀ ਹੈ। ਇੰਨੀ ਲੰਮੀ ਉਡੀਕ ਇਸ ਲਈ ਕਿਉਂਕਿ ਇੱਕ ਸਾਲ `ਚ ਹਰੇਕ ਦੇਸ਼ ਦੇ ਕੁਝ ਸੀਮਤ ਤੇ ਨਿਸ਼ਚਤ ਬਿਨੈਕਾਰਾਂ ਨੂੰ ਹੀ ਗ੍ਰੀਨ ਕਾਰਡ ਦਿੱਤਾ ਜਾ ਸਕਦਾ ਹੈ।


ਇਸ ਬਾਰੇ ਹੋਰ ਜਾਣਕਾਰੀ ‘ਜੀਸੀਰਿਫ਼ਾਰਮਜ਼ ਡਾੱਟ ਆਰਗ` ਤੋਂ ਲਈ ਜਾ ਸਕਦੀ ਹੈ, ਜਿਸ `ਤੇ ਅਮਰੀਕਾ `ਚ ਰਹਿੰਦੇ ਪ੍ਰਵਾਸੀ ਭਾਰਤੀਆਂ ਦੇ ਇਮੀਗ੍ਰੇਸ਼ਨ ਮੁੱਦੇ ਵਿਚਾਰੇ ਜਾਂਦੇ ਹਨ।


ਅਪ੍ਰੈਲ 2018 `ਚ 6,32,219 ਪ੍ਰਵਾਸੀ ਭਾਰਤੀਆਂ ਤੇ ਉਨ੍ਹਾਂ ਦੇ ਜੀਵਨ-ਸਾਥੀਆਂ ਤੇ ਨਾਬਾਲਗ਼ ਬੱਚੇ ਗ੍ਰੀਨ ਕਾਰਡਾਂ ਦੀ ਉਡੀਕ ਕਰ ਰਹੇ ਸਨ। ਪਿਛਲੇ ਵਰ੍ਹੇ ਜਿਹੜੇ 60,394 ਭਾਰਤੀਆਂ ਨੂੰ ਪਿਛਲੇ ਵਰ੍ਹੇ ਗ੍ਰੀਨ ਕਾਰਡ ਮਿਲਿਆ ਹੈ, ਉਨ੍ਹਾਂ `ਚੋਂ ਵੀ 25,369 ਵਿਅਕਤੀਆਂ ਨੂੰ ਇਹ ਕਾਰਡ ਰੋਜ਼ਗਾਰ ਦੇ ਆਧਾਰ `ਤੇ ਮਿਲਿਆ ਹੈ। ਜਿ਼ਆਦਾਤਰ ਉੱਚ-ਪੱਧਰ ਦੇ ਜਿਹੜੇ ਹੁਨਰਮੰਦ ਕਾਮੇ ਐੱਚ-1ਬੀ ਵਰਕ-ਵੀਜ਼ਾ ਦੇ ਆਧਾਰ `ਤੇ ਆਉਂਦੇ ਹਨ, ਉਨ੍ਹਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਹੈ। ਜਿਹੜੇ ਵਿਅਕਤੀ ਕੋਲ ਇਹ ਕਾਰਡ ਹੁੰਦਾ ਹੈ, ਉਹ ਅਮਰੀਕਾ `ਚ ਪੱਕੇ ਤੌਰ `ਤੇ ਰਹਿ ਤੇ ਕੰਮ ਕਰ ਸਕਦਾ ਹੈ।


ਨਵੀਂ ਇਮੀਗ੍ਰੇਸ਼ਨ ਪ੍ਰਣਾਲੀ `ਚ ਸਭ ਤੋਂ ਵੱਧ ਨੁਕਸਾਨ ਭਾਰਤੀ ਬਿਨੈਕਾਰਾਂ ਨੂੰ ਹੀ ਹੋਇਆ ਹੈ ਕਿਉਂਕਿ ਇੱਕ ਦੇਸ਼ `ਚੋਂ ਸਿਰਫ਼ 7 ਫ਼ੀ ਸਦੀ ਅਰਜ਼ੀਆਂ ਹੀ ਲਈਆਂ ਜਾ ਸਕਦੀਆਂ ਹਨ। ਬਿਨੈਕਾਰਾਂ ਦੀ ਗਿਣਤੀ ਲੱਖਾਂ `ਚ ਹੈ ਤੇ ਸਭ ਨੂੰ ਹੁਣ ਛੇਤੀ ਕਿਤੇ ਗ੍ਰੀਨ ਕਾਰਡ ਨਹੀਂ ਮਿਲੇਗਾਾ।


ਪਿਛਲੇ ਵਰ੍ਹੇ 20,549 ਗ੍ਰੀਨ ਕਾਰਡ ਪਹਿਲਾਂ ਤੋਂ ਅਮਰੀਕਾ `ਚ ਰਹਿ ਰਹੇ ਪ੍ਰਵਾਸੀਆਂ ਦੇ ਜੀਵਨ-ਸਾਥੀਆਂ ਤੇ ਬੱਚਿਆਂ ਜਾਂ ਮਾਪਿਆਂ ਨੂੰ ਜਾਰੀ ਕੀਤੇ ਗਏ ਸਨ।


ਸਾਲ 2016 `ਚ 64,687 ਅਤੇ 2015 `ਚ ਅਮਰੀਕੀ ਪ੍ਰਸ਼ਾਸਨ ਨੇ 64,116 ਭਾਰਤੀਆਂ ਨੂੰ ਗ੍ਰੀਨ ਕਾਰਡ ਜਾਰੀ ਕੀਤੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:60394 Indians got Green Card in 2017