ਅਮਰੀਕਾ ਦੇ ਕੈਲੀਫੋਰਨੀਆ ਚ ਚੋਰੀ ਦਾ ਇੱਕ ਲਵੇਕਲਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਅਜਿਹੇ ਚੋਰ ਨੂੰ ਫੜ੍ਹਿਆ ਗਿਆ ਹੈ ਜੋ ਕਿ 362 ਕਿੱਲੋ ਗ੍ਰਾਮ ਨਿੰਬੂ ਚੋਰੀ ਕਰਕੇ ਭੱਜ ਰਿਹਾ ਸੀ। ਹੈਰਾਨ ਕਰ ਵਾਲੀ ਗੰਲ ਇਹ ਵੀ ਹੈ ਕਿ ਚੋਰ ਕੋਈ ਨੌਜਵਾਨ ਨਹੀਂ ਬਲਕਿ 69 ਸਾਲਾਂ ਦਾ ਬਜ਼ੁਰਗ ਵਿਅਕਤੀ ਹੈ।
ਪੁਲਿਸ ਨੇ ਚੋਰੀ ਦੀ ਪਛਾਣ ਡਿਓਨਸਿਓ ਫਿਅਰੋਸ ਨਾਂ ਵਜੋਂ ਕੀਤੀ ਹੈ ਜਿਸ ਨੂੰ ਕਾਰ ਸਣੇ ਫੜ੍ਹਿਆ ਗਿਆ ਹੈ। ਰਿਵਰਸਾਈਡ ਕਾਊਂਟੀ ਸ਼ੇਰਿਫ ਦਫਤਰ ਦੇ ਬਿਆਨ ਮੁਤਾਬਕ ਕਾਰ ਤੋਂ ਚੋਰੀ ਹੋਏ ਸਾਰੇ ਨਿੰਬੂ ਬਰਾਮਦ ਕੀਤੇ ਗਏ ਹਨ। ਇਹ ਸਾਰੇ ਨਿੰਬੂ ਤਾਜ਼ਾ ਸਨ। ਹਾਲਾਂਕਿ ਪੁਲਿਸ ਨੂੰ ਇਹ ਨਹੀਂ ਪਤਾ ਚੱਲ ਸਕਿਆ ਹੈ ਕਿ ਇਸ ਅਧਿੜ ਉਮਰ ਦੇ ਚੋਰ ਨੇ ਨਿੰਬੂ ਕਿਉਂ ਚੋਰੀ ਕੀਤੇ ਹਨ। ਉਹ ਇੰਨੇ ਸਾਰੇ ਨਿੰਬੂਆਂ ਨੂੰ ਕੀ ਕਰਨ ਵਾਲਾ ਹੈ। ਪੁਲਿਸ ਨੇ ਚੋਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਜਿ਼ਕਰਯੋਗ ਹੈ ਕਿ ਇਸੇ ਇਲਾਕੇ ਚ ਖੇਤੀ ਉਤਪਾਦਕਾਂ ਦੀ ਚੋਰੀ ਦੇ ਮਾਮਲੇ ਕਈ ਵਾਰ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਦੀ ਪੁਲਿਸ ਹਾਲੇ ਵੀ ਜਾਂਚ ਕਰ ਰਹੀ ਹੈ।
ਇਸ ਤੋਂ ਪਹਿਲਾਂ ਵੀ ਫਲ ਚੁਰਾਉਣ ਦੇ ਅਜੀਬੋ ਗਰੀਬ ਮਾਮਲੇ ਸਾਹਮਣੇ ਆਏ ਹਨ। ਸਪੇਨ ਚ ਜਨਵਰੀ ਮਹੀਨੇ ਚ ਪੁਲਿਸ ਨੇ ਇੱਕ ਕਾਰ ਤੋਂ ਚੋਰੀ ਕੀਤੇ ਗਏ 4000 ਕਿੱਲੋ ਦੇ ਸੰਤਰੇ ਬਰਾਮਦ ਕੀਤੇ ਸਨ। ਹਾਲਾਂਕਿ ਕਾਰ ਦੇ ਡਰਾਇਵਰ ਨੇ ਦਾਅਵਾ ਕੀਤਾ ਸੀ ਕਿ ਉਹ ਬਹੁਤ ਦੂਰ ਤੋਂ ਆ ਰਿਹਾ ਹੈ ਅਤੇ ਉਸਨੇ ਸੰਤਰੇ ਵੱਖੋ ਵੱਖਰੀ ਥਾਵਾਂ ਤੋਂ ਖਰੀਦ ਕੇ ਇਕੱਠੇ ਕੀਤੇ ਹਨ।