ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​7 ਪਾਕਿ ਅੱਤਵਾਦੀ ਕਿਸੇ ਵੱਡੀ ਵਾਰਦਾਤ ਲਈ ਨੇਪਾਲ ਰਸਤੇ ਭਾਰਤ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ’ਚ

7 ਪਾਕਿ ਅੱਤਵਾਦੀ ਕਿਸੇ ਵੱਡੀ ਵਾਰਦਾਤ ਲਈ ਭਾਰਤ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ’ਚ

ਕਸ਼ਮੀਰ ਨੂੰ ਲੈ ਕੇ ਘਬਰਾਇਆ ਹੋਇਆ ਪਾਕਿਸਤਾਨ ਲਗਾਤਾਰ ਭਾਰਤ ਵਿਰੁੱਧ ਨਾਪਾਕ ਸਾਜ਼ਿਸ਼ਾਂ ਰਚ ਰਿਹਾ ਹੈ। ਨੇਪਾਲ ’ਚ ਸੱਤ ਸ਼ੱਕੀ ਪਾਕਿਸਤਾਨੀ ਦਹਿਸ਼ਤਗਰਦਾਂ ਦੇ ਦਾਖ਼ਲ ਹੋ ਜਾਣ ਦੀ ਸੂਹ ਮਿਲਣ ਤੋਂ ਬਾਅਦ ਨੇਪਾਲੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਹੁਣ ਇੱਕਦਮ ਚੌਕਸ ਹੋ ਗਏ ਹਨ।

 

 

ਵੀਰਗੰਜ ਵਿਖੇ ਵੇਖੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ਪਰ ਹਾਲੇ ਤੱਕ ਕੋਈ ਕਾਮਯਾਬੀ ਨਹੀਂ ਮਿਲ ਸਕੀ ਹੈ। ਖ਼ੁਫ਼ੀਆ ਏਜੰਸੀਆਂ ਮੁਤਾਬਕ ਇਹ ਸੱਤ ਦਹਿਸ਼ਤਗਰਦ ਭਾਰਤ ਅਤੇ ਨੇਪਾਲ ਦੀ ਖੁੱਲ੍ਹੀ ਸਰਹੱਦ ਤੋਂ ਭਾਰਤ ਵਿੱਚ ਘੁਸ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰਾਂ ਵਿੱਚ ਹਨ।

 

 

ਖ਼ੁਫ਼ੀਆ ਸੂਤਰਾਂ ਮੁਤਾਬਕ ਹਫ਼ਤਾ ਕੁ ਪਹਿਲਾਂ ਕਾਠਮੰਡੂ ਦੇ ਤ੍ਰਿਭੁਵਨ ਹਵਾਈ ਅੱਡੇ ’ਤੇ ਸੱਤ ਪਾਕਿਸਤਾਨੀ ਨਾਗਰਿਕ ਆਪਣੀਆਂ ਸ਼ੱਕੀ ਗਤੀਵਿਧੀਆਂ ਕਾਰਨ ਨੇਪਾਲ ਦੀਆਂ ਸੁਰੱਖਿਆ ਏਜੰਸੀਆਂ ਦੀਆਂ ਨਜ਼ਰਾਂ ਵਿੱਚ ਆ ਗਏ ਸਨ। ਕਾਠਮੰਡੂ ’ਚ ਉਹ ਕੁਝ ਦਿਨਾਂ ਤੱਕ ਕਈ ਲੋਕਾਂ ਦੇ ਸੰਪਰਕ ਵਿੱਚ ਰਹੇ ਪਰ ਵੀਰਗੰਜ ਵਿਖੇ ਦੋ ਦਿਨ ਉਨ੍ਹਾਂ ਇੱਕ ਪੰਚਾਇਤ ਦੇ ਪੂਜਾ ਸਥਾਨਾਂ ਦੇ ਨੇੜੇ–ਤੇੜੇ ਵੇਖੇ ਜਾਣ ਤੋਂ ਬਾਅਦ ਨੇਪਾਲੀ ਖ਼ੁਫ਼ੀਆ ਏਜੰਸੀਆਂ ਦੇ ਕੰਨ ਪੂਰੀ ਤਰ੍ਹਾਂ ਖੜ੍ਹੇ ਹੋਏ ਹਨ।

 

 

ਖ਼ਬਰ ਇਹ ਵੀ ਹੈ ਕਿ ਪਾਕਿਸਤਾਨੀ ਨਾਗਰਿਕਾਂ ਨੇ ਕੁਝ ਲੋਕਾਂ ਨਾਲ ਵੱਖੋ–ਵੱਖਰੀਆਂ ਮੀਟਿੰਗਾਂ ਵੀ ਕੀਤੀਆਂ ਹਨ।

 

 

ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਭਿਣਕ ਪਈ ਕਿ ਉਨ੍ਹਾਂ ਉੱਤੇ ਅਧਿਕਾਰੀਆਂ ਦੀ ਨਜ਼ਰ ਹੈ, ਤਾਂ ਉਹ ਰੁਪੋਸ਼ ਹੋ ਗਏ। ਭਾਵੇਂ ਨੇਪਾਲ ਦੀ ਸੁਰੱਖਿਆ ਏਜੰਸੀ ਨੂੰ ਸਾਰੇ ਸੱਤ ਨਾਂਅ ਤੇ ਉਨ੍ਹਾਂ ਦੇ ਪਾਸਪੋਰਟਸ ਦੇ ਨੰਬਰ ਵੀ ਉਪਲਬਧ ਹੋ ਚੁੱਕੇ ਹਨ।

 

 

ਇੰਨਾ ਹੀ ਨਹੀਂ, ਏਜੰਸੀ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਸਾਰਾ ਹਫ਼ਤਾ ਕੀ–ਕੁਝ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 Pak Terrorists want to enter through Nepal for any big action