ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਗੋਲੀਆ ਵਿਚ 7 ਸਾਲ ਦੇ ਬੇਟੇ ਨੇ ਗਲਤੀ ਨਾਲ ਮਾਂ ਨੂੰ ਮਾਰੀ ਗੋਲੀ

ਮੰਗੋਲੀਆ ਵਿਚ 7 ਸਾਲ ਦੇ ਬੇਟੇ ਨੇ ਗਲਤੀ ਨਾਲ ਮਾਂ ਨੂੰ ਮਾਰੀ ਗੋਲੀ

ਪੱਛਮੀ ਮੰਗੋਲੀਆ ਵਿਚ ਇਕ 39 ਸਾਲਾ ਮਹਿਲਾ ਨੂੰ ਉਸਦੇ 7 ਸਾਲਾ ਬੇਟੇ ਨੇ ਗਲਤੀ ਨਾਲ ਗੋਲੀ ਮਾਰ ਦਿੱਤੀ, ਜਿਸ ਨਾਲ ਮਹਿਲਾ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਗੋਵੀ–ਅਲਤਾਈ ਸੂਬੇ ਵਿਚ ਵਾਪਰੀ।

 

ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਅਨੁਸਾਰ ਜਾਂਚ ਕਰਤਾ ਦਾ ਮੰਨਣਾ ਹੈ ਕਿ ਲੜਕੇ ਨੇ ਗਲਤੀ ਨਾਲ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਕਿਹਾ ਕਿ ਗੋਲੀ ਚੱਲਣ ਨਾਲ ਲੜਕੇ ਦੀ ਪੰਜ ਸਾਲਾ ਭੈਣ ਵੀ ਗੰਭਰ ਰੂਪ ਵਿਚ ਜ਼ਖਮੀ ਹੋ ਗਈ।

ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ। ਪੁਲਿਸ ਨੇ ਲੋਕਾਂ ਨੂੰ ਬੰਦੂਕਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ ਦੀ ਅਪੀਲ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7 year old boy shoots 39 year old mother by mistake in western Mongolia