ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ 70,000 ਕੈਦੀ ਕੀਤੇ ਰਿਹਾਅ

ਈਰਾਨ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ 70,000 ਕੈਦੀ ਕੀਤੇ ਰਿਹਾਅ

ਈਰਾਨ ’ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੀ ਛੂਤ ਫੈਲਣ ਦੇ ਸੈਂਕੜੇ ਨਵੇਂ ਮਾਮਲੇ ਸਾਹਮਣੇ ਆਉਣ ਤੇ ਦੇਸ਼ ਭਰ ਵਿੱਚ ਫਿਰ ਦਰਜਨਾਂ ਲੋਕਾਂ ਦੀ ਮੌਤ ਦੇ ਅੰਕੜੇ ਵੇਖਦਿਆਂ ਉੱਥੇ 70,000 ਕੈਦੀਆਂ ਨੂੰ ਅਸਥਾਈ ਤੌਰ ’ਤੇ ਰਿਹਾਅ ਕਰ ਦਿੱਤਾ ਗਿਆ ਹੈ।

 

 

ਪਿਛਲੇ 24 ਘੰਟਿਆਂ ’ਚ ਈਰਾਨ ਵਿੱਚ ਛੂਤ ਦੇ 595 ਨਵੇਂ ਮਾਮਲੇ ਦਰਜ ਕੀਤੇ ਗਏ, ਜਦ ਕਿ 43 ਮਰੀਜ਼ਾਂ ਦੀ ਮੌਤ ਹੋ ਗਈ। ਈਰਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਮੌਤ ਤੋਂ ਬਾਅਦ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਤੋਂ ਗ੍ਰਸਤ ਲੋਕਾਂ ਦੀ ਗਿਣਤੀ ਵਧ ਕੇ 7,161 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 237 ਤੱਕ ਪੁੱਜ ਗਈ ਹੈ।

 

 

ਚੀਨ ਤੋਂ ਬਾਅਦ ਸਭ ਤੋਂ ਵੱਧ ਇਸ ਬੀਮਾਰੀ ਤੋਂ ਪ੍ਰਭਾਵਿਤ ਈਰਾਨ ਦੇ ਜਿਊਡੀਸ਼ਰੀ ਚੀਫ਼ ਇਬਰਾਹੀਮ ਰਈਸੀ ਨੇ ਕੈਦੀਆਂ ਦੀ ਅਸਥਾਈ ਰਿਹਾਈ ਦਾ ਐਲਾਨ ਕੀਤਾ ਹੈ।

 

 

ਸ੍ਰੀ ਰਈਸੀ ਨੇ ਕਿਹਾ ਕਿ ਕੈਦੀਆਂ ਦੀ ਰਿਹਾਈ ਤਦ ਤੱਕ ਰਹੇਗੀ, ਜਦੋਂ ਤੱਕ ਕਿ ਉਹ ਸਮਾਜ ਲਈ ਅਸੁਰੱਖਿਆ ਪੈਦਾ ਨਹੀਂ ਕਰਦੇ। ਉਨ੍ਹਾਂ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਉਹ ਕੈਦੀ ਦੋਬਾਰਾ ਕਦੋਂ ਜੇਲ੍ਹ ਭੇਜੇ ਜਾਣਗੇ।

 

 

ਈਰਾਨ ਦੇ ਅਧਿਕਾਰੀਆਂ ਨਵਰੋਜ਼ ਦੌਰਾਨ ਇਹ ਇਨਫ਼ੈਕਸ਼ਨ ਫੈਲਣ ਦਾ ਡਰ ਸਤਾ ਰਿਹਾ ਹੈ।  20 ਮਾਰਚ ਤੋਂ ਈਰਾਨ ’ਚ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਤੇ ਇਸ ਦੌਰਾਨ ਲੋਕ ਛੁੱਟੀਆਂ ਦੌਰਾਨ ਦੇਸ਼ ਭਰ ਵਿੱਚ ਨਵੀਂਆਂ ਥਾਵਾਂ ’ਤੇ ਘੁੰਮਣ ਲਈ ਜਾਂਦੇ ਹਨ।

 

 

ਸਿਹਤ ਵਿਭਾਗ ਵੱਲੋਂ ਈਰਾਨ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਘਰਾਂ ’ਚ ਹੀ ਰਹਿਣ ਤੇ ਸੂਬਿਆਂ ’ਚ ਯਾਤਰਾ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:70 thousand inmates released by Iran Govt due to Corona Virus