ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ 700 ਕਰੋੜ ਰੁਪਏ ਦੇ ਹਵਾਲਾ ਕਾਰੋਬਾਰ ਦਾ ਖੁਲਾਸਾ

1 / 2ਪਾਕਿਸਤਾਨ ’ਚ 700 ਕਰੋੜ ਰੁਪਏ ਦੇ ਹਵਾਲਾ ਕਾਰੋਬਾਰ ਦਾ ਖੁਲਾਸਾ

2 / 2ਪਾਕਿਸਤਾਨ ’ਚ 700 ਕਰੋੜ ਰੁਪਏ ਦੇ ਹਵਾਲਾ ਕਾਰੋਬਾਰ ਦਾ ਖੁਲਾਸਾ

PreviousNext

ਕੁਲਫੀ ਵੇਚਣ ਅਤੇ ਰਿਕਸ਼ਾ ਚਲਾਉਣ ਵਾਲਿਆਂ ਦੇ ਨਾਂ ਤੇ ਵਿਦੇਸ਼ਾਂ ਚ ਖਾਤੇ ਖੋਲ੍ਹ ਕੇ ਪਾਕਿਸਤਾਨ ਚ 700 ਕਰੋੜ ਰੁਪਏ ਦਾ ਹਵਾਲਾ ਕਾਰੋਬਾਰ ਦਾ ਖੁਲਾਸਾ ਹੋਇਆ ਹੈ। ਪ੍ਰਧਾਨ ਮੰਤਰੀ ਇਰਮਾਨ ਖ਼ਾਨ ਦੇ ਦਫਤਰ ਨਾਲ ਸਬੰਧਤ ਸਪੈਸ਼ਲ ਅਸੀਸਟੈਂਟ ਸ਼ਹਿਜ਼ਾਦ ਅਕਬਰ ਨੇ ਸੋਮਵਾਰ ਨੂੰ ਦੱਸਿਆ ਕਿ 10 ਮੁਲਕਾਂ ਤੋਂ 700 ਕਰੋੜ ਰੁਪਏ ਦੇ ਹਵਾਲਾ ਕਾਰੋਬਾਰ ਦਾ ਬਿਓਰਾ ਬਰਾਮਦ ਹੋਇਆ ਹੈ ਅਤੇ ਇਸ ਮਾਮਲੇ ਚ ਛੇਤੀ ਹੀ ਮਾਮਲਾ ਦਰਜ ਕੀਤਾ ਜਾਵੇਗਾ।

 

ਸੀਨੇਟਰ ਫੈਜ਼ਲ ਜਾਵੇਦ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਮੀਡੀਆ ਸਲਾਹਕਾਰ ਇਫਤਿਕਾਰ ਦੁਰਾਰਨੀ ਅਕਬਰ ਨੇ ਕਿਹਾ ਕਿ ਹਵਾਲਾ ਕਾਰੋਬਾਰ ਚ ਵਰਤੇ ਜਾਣ ਵਾਲੇ ਲਗਭਗ 5000 ਤੋਂ ਵੱਧ ਜਾਅਲੀ ਖਾਤਿਆਂ ਦੀ ਪਛਾਣ ਕੀਤੀ ਗਈ ਹੈ।

 

ਉਨ੍ਹਾਂ ਕਿਹਾ ਕਿ ਇਨ੍ਹਾਂ ਖਾਤਿਆਂ ਦੁਆਰਾ ਇੱਕ ਅਰਬ ਡਾਲਰ ਤੋਂ ਵੱਧ ਰਕਮ ਦਾ ਹਵਾਲਾ ਕਾਰੋਬਾਰ ਕੀਤਾ ਗਿਆ ਹੈ। ਇਹ ਖਾਤੇ ਕੁਲਫੀ ਵੇਚਣ ਅਤੇ ਰਿਕਸ਼ਾ ਚਾਲਕਾਂ ਦੇ ਨਾਂ ਤੇ ਖੋਲ੍ਹੇ ਗਏ ਸਨ। ਸਾਰੇ ਖਾਤਿਆਂ ਦੀ ਜਾਣਕਾਰੀ ਦੁਬਈ ਪ੍ਰਸ਼ਾਸਨ ਤੋਂ ਮੰਗਵਾਈ ਜਾ ਰਹੀ ਰਹੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਦੁਬਈ ਅਤੇ ਯੂਰਪ ਦੇ ਬੈਂਕਾਂ ਚ ਪੈਸਾ ਜਮ੍ਹਾਂ ਕੀਤਾ ਹੋਇਆ ਹੈ ਉਹ ਇਸਨੂੰ ਹੁਣ ਲੁਕਾ ਨਹੀਂ ਸਕਣਗੇ।

 

ਪਾਕਿਸਤਾਨੀ ਨਿਊਜ਼ ਚੈਨਲ ਜਿਓ ਨਿਊਜ਼ ਮੁਤਾਬਕ ਅਕਬਰ ਨੇ ਕਿਹਾ ਕਿ ਕੁਝ ਲੋਕਾਂ ਨੇ ਕਾਲ਼ਾਧਨ ਲੁਕਾਉਣ ਲਈ ਆਪਦੇ ਚਾਲਕਾਂ ਅਤੇ ਮਾਲੀਆਂ ਦੇ ਨਾਂ ਤੇ ਜਾਇਦਾਦ ਖਰੀਦੀ। ਇਨ੍ਹਾਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਇਹ ਵੱਡੇ ਲੋਕਾਂ ਦੇ ਕਰਮਚਾਰੀ ਵਜੋਂ ਪਛਾਣੇ ਗਏ। ਉਨ੍ਹਾਂ ਕਿਹਾ ਕਿ ਹਵਾਲਾ ਨੇ ਪਾਕਿਸਤਾਨ ਨੂੰ ਤਬਾਹ ਕਰ ਦਿੱਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:700 crore rupees hawala trades in pakistan