ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

8 ਦਿਨ 'ਚ 24000 ਵਾਰ ਫੋਨ ਕਰਨ ਵਾਲਾ 71 ਸਾਲਾ ਬਜ਼ੁਰਗ ਗ੍ਰਿਫਤਾਰ

ਕਸਟਮਰ ਕੇਅਰ 'ਤੇ ਵਾਰ-ਵਾਰ ਫੋਨ ਕਰ ਕੇ ਪ੍ਰੇਸ਼ਾਨ ਕਰਨ ਦੀਆਂ ਖਬਰਾਂ ਤਾਂ ਸੁਣੀਆਂ ਹੋਣਗੀਆਂ। ਪਰ ਕੀ ਕੋਈ ਵਿਅਕਤੀ ਇੱਕ ਦਿਨ 'ਚ ਸੈਂਕੜੇ ਵਾਰ ਕਾਲ ਕਰ ਸਕਦਾ ਹੈ। ਜਾਪਾਨ 'ਚ ਇਹ ਅਨੋਖਾ ਮਾਮਲਾ ਸਾਹਮਣੇ ਆਇਆ ਹੈ। 71 ਸਾਲਾ ਬਜ਼ੁਰਗ ਨੇ ਮੋਬਾਈਲ ਕੰਪਨੀ ਦੀ ਸੇਵਾ ਤੋਂ ਨਾਰਾਜ ਹੋ ਕੇ ਕਸਟਮਰ ਕੇਅਰ ਸੈਂਟਰ 'ਤ 8 ਦਿਨ 'ਚ 24 ਹਜਾਰ ਵਾਰ ਕਾਲ ਕਰ ਦਿੱਤੀ।
 

ਟੋਕਿਓ ਪੁਲਿਸ ਨੇ ਦੱਸਿਆ ਕਿ ਬਜ਼ੁਰਗ ਅਕਿਤੋਸ਼ੀ ਓਕਾਮੋਟਾ ਨੇ ਮੋਬਾਈਲ ਕੰਪਨੀ ਦੇ ਟੋਲ ਫਰੀ ਨੰਬਰ 'ਤੇ ਰਾਤ-ਦਿਨ ਲਗਾਤਾਰ ਫੋਨ ਕੀਤਾ। ਇੱਥੇ ਦੀ ਵੱਡੀ ਟੈਲੀਫੋਨ ਆਪ੍ਰੇਟਰ ਕੰਪਨੀ ਕੇਡੀਡੀਆਈ ਦਾ ਦੋਸ਼ ਹੈ ਕਿ ਅਕਿਤੋਸ਼ੀ ਨੇ ਵਾਰ-ਵਾਰ ਕਾਲ ਕਰ ਕੇ ਕੰਪਨੀ ਮੁਲਾਜ਼ਮਾਂ ਨਾਲ ਬੁਰਾ ਵਿਵਹਾਰ ਕੀਤਾ ਅਤੇ ਘਰ ਆ ਕੇ ਮਾਫੀ ਮੰਗਣ ਦੀ ਮੰਗ ਕਰਦੇ ਸਨ। ਜਦੋਂ ਬਜ਼ੁਰਗ ਤੋਂ ਕੰਪਨੀ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਤਾਂ ਉਹ ਫੋਨ ਕੱਟ ਦਿੰਦੇ ਸਨ। ਪੁਲਿਸ ਨੇ ਅਕਿਤੋਸ਼ੀ ਨੂੰ ਕੰਮ 'ਚ ਰੁਕਾਵਟ ਪਾਉਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ।
 

ਜ਼ਿਕਰਯੋਗ ਹੈ ਕਿ ਜਾਪਾਨ ਆਪਣੇ ਦੇਸ਼ 'ਚ ਬਜ਼ੁਰਗਾਂ ਦੀ ਵੱਧ ਰਹੀ ਆਬਾਦੀ ਦੀ ਚੁਣੌਤੀ ਨਾਲ ਜੂਝ ਰਿਹਾ ਹੈ। ਬਜ਼ੁਰਗ ਲੋਕਾਂ ਵੱਲੋਂ ਗੱਡੀਆਂ ਚਲਾਉਣ ਕਾਰਨ ਇੱਥੇ ਵੱਡੀ ਗਿਣਤੀ 'ਚ ਸੜਕ ਹਾਦਸੇ ਵਾਪਰ ਰਹੇ ਹਨ। ਨਾਲ ਹੀ ਰੇਲਵੇ ਸੰਚਾਲਕ ਲਗਾਤਾਰ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਮੁਲਾਜ਼ਮਾਂ ਨਾਲ ਬਜ਼ੁਰਗ ਗਾਹਕਾਂ ਵੱਲੋਂ ਬੁਰਾ ਵਿਵਹਾਰ ਕੀਤਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:71 year old man arrested for calling 24000 times in 8 days in japan