ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ 'ਚ 7200 ਲੋਕ ਐਚ.ਆਈ.ਵੀ. ਪੀੜਤ : WHO

ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਿਲਊ.ਐਚ.ਓ.) ਮੁਤਾਬਿਕ ਅਫਗਾਨਿਸਤਾਨ 'ਚ ਲਗਭਗ 7200 ਲੋਕ ਐਚ.ਆਈ.ਵੀ. ਨਾਲ ਪੀੜਤ ਹਨ। ਐਤਵਾਰ ਨੂੰ ਵਿਸ਼ਵ ਏਡਜ਼ ਦਿਵਸ 'ਤੇ ਡਬਿਲਊ.ਐਚ.ਓ. ਨੇ ਅਫਗਾਨਿਸਤਾਨ 'ਚ ਇਸ ਬੀਮਾਰੀ ਨਾਲ ਨਜਿੱਠਣ ਲਈ ਵੱਧ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਅਪੀਲ ਕੀਤੀ। 
 

ਉਧਰ ਅਫਗਾਨ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਨੇ ਦੇਸ਼ 'ਚ ਐਚ.ਆਈ.ਵੀ. ਦੇ ਸਿਰਫ 2883 ਮਾਮਲੇ ਦਰਜ ਕੀਤੇ ਹਨ। ਜਨ ਸਿਹਤ ਮੰਤਰਾਲੇ ਦੇ ਉਪ ਮੰਤਰੀ ਫਿਦਾ ਮੁਹੰਮਦ ਪੈਕਨ ਨੇ ਕਿਹਾ, "ਸਾਡੇ ਅੰਕੜਿਆਂ ਮੁਤਾਬਕ ਦੇਸ਼ 'ਚ ਐਚ.ਆਈ.ਵੀ. ਦੇ 2883 ਮਾਮਲੇ ਨਾਮਜ਼ਦ ਹਨ। ਡਬਿਲਊ.ਐਚ.ਓ. ਵੱਲੋਂ ਦੱਸ਼ੇ ਗਏ 7200 ਮਾਮਲੇ ਸਿਰਫ ਅੰਦਾਜਾ ਹੈ।"


 

ਫਿਦਾ ਮੁਹੰਮਦ ਨੇ ਕਿਹਾ, "ਜਨ ਸਿਹਤ ਮੰਤਰਾਲੇ ਨੇ ਪਿਛਲੇ ਸਾਲ ਐਚਆਈਵੀ ਦੇ 183 ਮਾਮਲੇ ਦਰਜ ਕੀਤੇ ਸਨ ਅਤੇ ਇਸ ਸਾਲ ਦਾ ਇਹ ਅੰਕੜਾ ਘੱਟ ਕੇ 150 ਰਹਿ ਗਿਆ ਹੈ। ਇਸ ਬੀਮਾਰੀ ਤੋਂ ਪੀੜਤ ਲੋਕਾਂ ਦੀ ਸਹੀ ਗਿਣਤੀ ਪਤਾ ਲਗਾਉਣ ਲਈ ਸਾਨੂੰ ਪੂਰਾ ਅਧਿਐਨ ਕਰਨ ਦੀ ਲੋੜ ਹੈ।"
 

ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੇ ਵਧਣ ਦੇ ਕਾਰਨਾਂ 'ਚੋਂ ਇਕ ਇਹ ਵੀ ਹੈ ਕਿ ਲੋਕ ਆਪਣੀ ਬੀਮਾਰੀ ਬਾਰੇ ਕਿਸੇ ਨੂੰ ਦੱਸਦੇ ਨਹੀਂ ਹਨ। ਐਚ.ਆਈ.ਵੀ. ਪੀੜਤ ਮਰੀਜ਼ ਨੂੰ ਲਗਾਈ ਗਈ ਸੂਈ ਦੀ ਵਰਤੋਂ ਹੋਰ ਮਰੀਜ਼ ਨੂੰ ਲਗਾਉਣ ਦੇ ਵੀ ਕਈ ਮਾਮਲੇ ਪਿਛਲੇ ਸਮੇਂ 'ਚ ਦੇਖੇ ਗਏ ਹਨ। ਸ਼ਾਇਦ ਇਸੇ ਕਾਰਨ ਇਸ ਬੀਮਾਰੀ ਨਾਲ ਪੀੜਤਾਂ ਦੀ ਗਿਣਤੀ ਵਧੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:7200 people infected with HIV in afghanistan