ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਕਸ਼ਮੀਰ ਵਾਦੀ ’ਚ ਦਾਖ਼ਲ ਹੋਣ ਦਾ ਜਤਨ ਕਰਨਗੇ 75 ਪਾਕਿਸਤਾਨੀ ਡਾਕਟਰ

ਯੂਨੀਵਰਸਿਟੀ ਆੱਫ਼ ਹੈਲਥ ਸਾਇੰਸਜ਼ (UHS), ਲਾਹੌਰ

75 ਪਾਕਿਸਤਾਨੀ ਡਾਕਟਰਾਂ ਦੀ ਇੱਕ ਟੀਮ ਨੇ ਆਪਣੀਆਂ ਨਰਸਾਂ ਤੇ ਪੈਰਾਮੈਡਿਕਸ ਸਮੇਤ ਅੱਜ ਸੋਮਵਾਰ ਨੂੰ ਕੰਟਰੋਲ ਰੇਖਾ ਪਾਰ ਕਰ ਕੇ ਜੰਮੂ–ਕਸ਼ਮੀਰ ਆਉਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ। ਇਹ ਟੀਮ ਕਸ਼ਮੀਰ ਵਾਦੀ ਦੇ ਉਨ੍ਹਾਂ ਲੋਕਾਂ ਦੀ ਮਦਦ ਲਈ ਆ ਰਹੀ ਹੈ, ਜਿਹੜੇ ਇਸ ਵੇਲੇ ਬੀਮਾਰ ਹਨ ਪਰ ਕਰਫ਼ਿਊ ਤੇ ਹੋਰ ਰੋਕਾਂ ਕਾਰਨ ਉਨ੍ਹਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ।

 

 

ਇਹ ਟੀਮ ਐਤਵਾਰ ਸ਼ਾਮੀਂ ਮੁਜ਼ੱਫ਼ਰਾਬਾਦ ਪੁੱਜ ਗਈ ਸੀ ਤੇ ਉਨ੍ਹਾਂ ਨਾਲ 100 ਹੋਰ ਡਾਕਟਰ ਵੀ ਮੌਜੂਦ ਹੋ ਸਕਦੇ ਹਨ।

 

 

ਬੀਤੀ 30 ਅਗਸਤ ਨੂੰ ਯੂਨੀਵਰਸਿਟੀ ਆੱਫ਼ ਹੈਲਥ ਸਾਇੰਸਜ਼ (UHS) ਅਤੇ ਪਾਕਿਸਤਾਨ ਸੁਸਾਇਟੀ ਆੱਫ਼ ਇੰਟਰਨਲ ਮੈਡੀਸਨ (PSIM) ਨੇ ਇੱਕ ਐਲਾਨਨਾਮੇ ਉੱਤੇ ਦਸਤਖ਼ਤ ਕੀਤੇ ਸਨ; ਜਿਸ ਵਿੱਚ ਲਿਖਿਆ ਸੀ ਕਿ ਡਾਕਟਰਾਂ ਦੀ ਇੱਕ ਬਹੁ–ਅਨੁਸ਼ਾਸਨੀ ਟੀਮ ਕਸ਼ਮੀਰ ਭੇਜੀ ਜਾਵੇਗੀ।

 

 

ਇਸ ਟੀਮ ਕੋਲ ਆਪਣੀਆਂ ਦਵਾਈਆਂ ਦਾ ਇੱਕ ਟਰੱਕ ਵੀ ਮੌਜੂਦ ਰਹੇਗਾ। UHS ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਜਾਵੇਦ ਅਕਰਮ ਨੇ ਭਾਰਤੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਡਾਕਟਰਾਂ ਦੀ ਟੀਮ ਦੇ ਕਸ਼ਮੀਰ ਵਾਦੀ ’ਚ ਜਾਣ ਉੱਤੇ ਕੋਈ ਅੜਿੱਕਾ ਨਾ ਡਾਹਿਆ ਜਾਵੇ।

 

 

ਪ੍ਰੋ. ਅਕਰਮ ਨੇ ‘ਦਿ ਨਿਊਜ਼ ਇੰਟਰਨੈਸ਼ਨਲ’ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਹ ਮੁਜ਼ੱਫ਼ਰਾਬਾਦ ’ਚ ਸੰਯੁਕਤ ਰਾਸ਼ਟਰ (UNO) ਦੇ ਨੁਮਾਇੰਦੇ ਨੂੰ ਮਿਲ ਕੇ ਕੰਟਰੋਲ ਰੇਖਾ ਪਾਰ ਕਰਨ ਦਾ ਜਤਨ ਕਰਨਗੇ।

 

 

ਉਨ੍ਹਾਂ ਦੱਸਿਆ ਕਿ ਜੇ ਸਾਰੇ ਡਾਕਟਰਾਂ ਦੀ ਟੀਮ ਨੂੰ ਭਾਰਤ ਸਰਕਾਰ ਨੇ ਕਸ਼ਮੀਰ ਵਾਦੀ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ, ਤਾਂ 21 ਡਾਕਟਰਾਂ ਦੇ ਦਾਖ਼ਲੇ ਦੀ ਇਜਾਜ਼ਤ ਮੰਗੀ ਜਾਵੇਗੀ ਤੇ ਜੇ ਉਹ ਪ੍ਰਵਾਨਗੀ ਵੀ ਨਾ ਮਿਲੀ, ਤਾਂ ਫਿਰ ਸਿਰਫ਼ ਤਿੰਨ ਡਾਕਟਰਾਂ ਨੂੰ ਇਨਸਾਨੀਅਤ ਦੇ ਆਧਾਰ ’ਤੇ ਕਸ਼ਮੀਰ ਵਾਦੀ ਵਿੱਚ ਜਾਣ ਲਈ ਬੇਨਤੀ ਕੀਤੀ ਜਾਵੇਗੀ।

 

 

ਪਾਕਿਸਤਾਨੀ ਡਾਕਟਰਾਂ ਨੇ ਚਕੋਠੀ ਦੇ ਰਸਤੇ ਤੋਂ ਕਸ਼ਮੀਰ ਵਾਦੀ ਵਿੱਚ ਦਾਖ਼ਲ ਹੋਣ ਦਾ ਫ਼ੈਸਲਾ ਕੀਤਾ ਹੈ। ਪ੍ਰੋ. ਅਕਰਮ ਨੇ ਕਿਹਾ ਕਿ ਉਹ ਭਾਰਤੀ ਹਾਈ ਕਮਿਸ਼ਨ ਦੇ ਫ਼ਸਟ ਸੈਕਰੇਟਰੀ (ਇਕਨੌਮਿਕਸ ਐਂਡ ਕਾਮਰਸ) ਨਾਲ ਬੀਤੀ 5 ਸਤੰਬਰ ਨੂੰ ਮੁਲਾਕਾਤ ਕਰ ਕੇ ਡਾਕਟਰਾਂ ਨੂੰ ਵੀਜ਼ੇ ਜਾਰੀ ਕਰਨ ਲਈ ਅਰਜ਼ੀ ਦਿੱਤੀ ਸੀ ਪਰ ਭਾਰਤੀ ਅਧਿਕਾਰੀ ਨੇ ਕਿਹਾ ਸੀ ਕਿ ਡਾਕਟਰਾਂ ਨੂੰ ਸੁਰੱਖਿਅਤ ਲਾਂਘੇ ਦੀ ਪ੍ਰਵਾਨਗੀ ਦੇਣਾ ਅਸੰਭਵ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:75 Pakistani Doctors will try to enter into Kashmir Valley today