ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ ਕੋਰੀਆ ’ਚ ਭਾਰੀ ਹੜ੍ਹ ਨੇ ਮਾਰੇ 76 ਲੋਕ

ਉੱਤਰ ਕੋਰੀਆ ਚ ਭਾਰੀ ਹੜ੍ਹ ਆਉਣ ਕਾਰਨ ਘੱਟੋ ਘੱਟ 76 ਲੋਕਾਂ ਦੀ ਮੌਤ ਹੋ ਗਈ ਜਦਕਿ 75 ਹੋਰ ਲੋਕ ਲਾਪਤਾ ਹਨ। ਇਨ੍ਹਾਂ ਚੋ ਜਿ਼ਆਦਤਰ ਬੱਚੇ ਸ਼ਾਮਲ ਹਨ। ਰੈਡ ਕਰਾਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

 

ਭਾਰੀ ਮੀਂਹ ਦੇ ਚੱਲਦਿਆਂ ਆਏ ਹੜ੍ਹ ਅਤੇ ਜ਼ਮੀਨ ਖਿੱਸਣ ਦੀ ਘਟਨਾਵਾਂ ਚ ਉੱਤਰ ਅਤੇ ਦੱਖਣੀ ਹਵਾਂਗਹੀ ਸੂਬਿਆਂ ਚ ਕਈ ਘਰ, ਕਲੀਨਿਕ ਅਤੇ ਸਕੂਲ ਸਮੇਤ 800 ਤੋਂ ਵੱਧ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਜਿਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ। ਰੈਡ ਕਰਾਸ ਦੇ ਵਲੰਟੀਅਰ ਲੋਕਾਂ ਦੀ ਭਾਲ ਚ ਲੱਗੇ ਹੋਏ ਹਨ।

 

 

 

 

 

ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈਡ ਕਰਾਸ ਐਂਡ ਰੈਡ ਕ੍ਰੀਸੈਂਟ ਸੋਸਾਈਟੀ (ਆਈਐਫ਼ਆਰਸੀ) ਦੇ ਉੱਤਰ ਕੋਰੀਆ ਕੰਟਰੀ ਆਫਿਸ ਦੇ ਜਾਨ ਫਲੇਮਿੰਗ ਨੇ ਦੱਸਿਆ ਕਿ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਸਿਹਤ ਸੇਵਾਵਾਂ, ਰੈਨ ਬਸੇਰੇ, ਭੋਜਨ, ਸਾਫ ਪਾਣੀ ਅਤੇ ਸਫਾਈ ਸਹੂਲਤਾਂ ਤੀ ਤੁਰੰਤ ਲੋੜ ਹੈ।

 

ਉਨ੍ਹਾਂ ਕਿਹਾ ਕਿ ਠੰਡ ਦਾ ਮੌਸਮ ਆਉਣ ਵਾਲਾ ਹੈ, ਅਜਿਹੇ ਚ ਸਾਨੂੰ ਫਿਕਰ ਇਸ ਗੱਲ ਦੀ ਹੈ ਕਿ ਇਸ ਮੁਸ਼ਕਲ ਘੜੀ ਚ ਸਿਹਤ ਸਬੰਘੀ ਸਮੱਸਿਆਵਾਂ ਅਤੇ ਕੁੱਝ ਸਮੂਹਾਂ ਲਈ ਭੋਜਨ ਦੀ ਘਾਟ ਦਾ ਖਤਰਾ ਵੱਧ ਜਾਵੇਗਾ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:76 deaths due to heavy flooding in North Korea