ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਰਟ ਸਰਕਟ ਕਾਰਨ ਲੱਗੀ ਅੱਗ, 13 ਪਾਕਿ ਨਾਗਰਿਕਾਂ ਦੀ ਮੌਤ

ਜਾਰਡਨ 'ਚ ਇੱਕ ਮਕਾਨ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਅੱਗਜਨੀ ਦੀ ਘਟਨਾ 'ਚ 13 ਪਾਕਿਸਤਾਨੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜਖਮੀ ਹਨ। ਦੱਸਿਆ ਜਾ ਰਿਹਾ ਹੈ ਮ੍ਰਿਤਕਾਂ 'ਚ ਜਿਆਦਾਤਰ ਬੱਚੇ ਅਤੇ ਔਰਤਾਂ ਹਨ।
 

ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਜਾਣਕਾਰੀ 'ਚ ਪਤਾ ਲੱਗਿਆ ਹੈ ਕਿ ਅੱਗ ਸੋਮਵਾਰ ਸਵੇਰੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ। ਜਿਸ ਮਕਾਨ 'ਚ ਅੱਗ ਲੱਗੀ, ਉੱਥੇ ਦੋ ਪਾਕਿਸਤਾਨੀ ਪਰਿਵਾਰ ਰਹਿੰਦੇ ਸਨ। ਤੁਰਕ ਮੀਡੀਆ ਮੁਤਾਬਿਕ ਇਸ ਅੱਗਜਨੀ 'ਚ 8 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ।


 

ਜਾਣਕਾਰੀ ਮੁਤਾਬਿਕ ਅੱਗ ਲੱਗਣ ਕਾਰਨ ਤਿੰਨ ਲੋਕ ਬੁਰੀ ਤਰ੍ਹਾਂ ਝੁਲਸ ਗਏ। ਜਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਲਾਂ ਅਤੇ ਸਬਜ਼ੀਆਂ ਦੀ ਉਪਜ ਵਾਲੇ ਜਾਰਡਨ ਵੈਲੀ ਇਲਾਕੇ ਵਿਚ ਵੱਡੀ ਗਿਣਤੀ ਵਿਚ ਨਿੱਜੀ ਖੇਤੀਬਾੜੀ ਫਾਰਮ ਹਨ।

 

ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ੀ ਮਜ਼ਦੂਰ ਵੀ ਕੰਮ ਕਰਦੇ ਹਨ। ਉਨ੍ਹਾਂ ਨੂੰ ਆਮ ਤੌਰ 'ਤੇ ਟੀਨ ਸ਼ੈੱਡ ਨਾਲ ਬਣੇ ਘਰਾਂ ਵਿਚ ਰੱਖਿਆ ਜਾਂਦਾ ਹੈ। ਸੀਰੀਆ ਨਾਲ ਲੱਗਦੇ ਜਾਰਡਨ ਵਿਚ ਵੱਡੀ ਗਿਣਤੀ ਵਿਚ ਸੀਰੀਆਈ ਸ਼ਰਨਾਰਥੀ ਵੀ ਰਹਿੰਦੇ ਹਨ। ਉਨ੍ਹਾਂ ਦੇ ਕੈਂਪਾਂ ਵਿਚ ਵੀ ਬਿਜਲੀ ਦੀ ਗੜਬੜੀ ਅਤੇ ਗੈਸ ਸਟੋਵ ਕਾਰਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 children among 13 Pakistanis killed in Jordan fire