ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਫ਼ੌਜ ਦੇ 8 ਉੱਚ–ਅਧਿਕਾਰੀਆਂ ਨੂੰ ਲੱਗਾ ਕੋਰੋਨਾ ਵਾਇਰਸ

ਪਾਕਿਸਤਾਨੀ ਫ਼ੌਜ ਦੇ 8 ਉੱਚ–ਅਧਿਕਾਰੀਆਂ ਨੂੰ ਲੱਗਾ ਕੋਰੋਨਾ ਵਾਇਰਸ

ਪਾਕਿਸਤਾਨ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੇ 30 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 8 ਜਣੇ ਪਾਕਿਸਤਾਨੀ ਫ਼ੌਜ ਦੇ ਉੱਚ ਅਧਿਕਾਰੀ ਹਨ।

 

 

ਇਹ ਵੀ ਪਤਾ ਲੱਗਾ ਹੈ ਕਿ ਪ੍ਰਧਾਨ ਇਮਰਾਨ ਖ਼ਾਨ ਦੇ ਦੇਸ਼ ਪਾਕਿਸਤਾਨ ਦੀ ਫ਼ੌਜ ਹੁਣ ਕੋਰੋਨਾ ਵਾਇਰਸ ਦੇ ਡਰ ਕਾਰਨ ਡਿਊਟੀ ’ਤੇ ਜਾਣ ਤੋਂ ਵੀ ਡਰਨ ਲੱਗੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਤੰਦਰੁਸਤ ਫ਼ੌਜੀ ਤੇ ਅਧਿਕਾਰੀ ਵੀ ਹੁਣ ਡਿਊਟੀ ’ਤੇ ਜਾਣ ਤੋਂ ਇਨਕਾਰ ਕਰਨ ਲੱਗ ਪਏ ਹਨ।

 

 

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਫ਼ੌਜ ਦੇ ਤਿੰਨ ਲੈਫ਼ਟੀਨੈਂਟ ਕਰਨਲ, ਦੋ ਕਰਨਲ, ਦੋ ਬ੍ਰਿਗੇਡੀਅਰ ਤੇ ਇੱਕ ਮੇਜਰ ਜਨਰਲ ਰੈਂਕ ਦੇ ਅਧਿਕਾਰੀ ਇਸ ਵੇਲੇ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋ ਗਏ ਹਨ।

 

 

ਪਾਕਿਸਤਾਨੀ ਸਿਹਤ ਮੰਤਰਾਲੇ ਨੇ ਟਵੀਟ ਕਰ ਕੇ ਦੱਸਿਆ ਕਿ ਰਾਵਲਪਿੰਡੀ ਦੇ ਜਨਰਲ ਹੈੱਡਕੁਆਰਟਰਜ਼ ’ਚ ਜਾਂਚ ਦੌਰਾਨ ਫ਼ੌਜੀ ਅਧਿਕਾਰੀ ਕੋਰੋਨਾ ਵਾਇਰਸ ਦੀ ਛੂਤ ਤੋਂ ਗ੍ਰਸਤ ਪਾਏ ਗਏ ਹਨ। ਇਸ ਤੋਂ ਇਲਾਵਾ ਅੱਜ ਐਤਵਾਰ ਤੋਂ ਪਾਕਿਸਤਾਨ ’ਚ ਸਿਰਫ਼ ਤਿੰਨ ਹਵਾਈ ਅੱਡੇ ਹੀ ਕੰਮ ਕਰਨਗੇ; ਬਾਕੀ ਦੇ ਹਵਾਈ ਅੱਡੇ ਅਗਲੇ ਹੁਕਮਾਂ ਤੱਕ ਲਈ ਬੰਦ ਕਰ ਦਿੱਤੇ ਗਏ ਹਨ।

 

 

ਪਾਕਿਸਤਾਨ ਚ ਹੁਣ ਤੱਕ 9 ਲੱਖ ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿੰਧ ਸੂਬੇ ’ਚ ਵੀ ਕੋਰੋਨਾ ਦੇ ਡਰ ਕਾਰਨ ਆਉਂਦੀ 16 ਮਈ ਤੱਕ ਲਈ ਸਕੂਲ ਬੰਦ ਕਰ ਦਿੱਤੇ ਗਏ ਹਨ।

 

 

ਪਾਕਿਸਤਾਨ ਸੁਪਰ–ਲੀਗ ਦੇ ਮੈਚ ਵੀ ਹੁਣ ਬਿਨਾ ਦਰਸ਼ਕਾਂ ਦੇ ਹੀ ਖੇਡੇ ਜਾਣਗੇ। ਵਿਸ਼ਵ ਸਿਹਤ ਸੰਗਠਨ (WHO) ਕੋਰੋਨਾ ਵਾਇਰਸ ਨੂੰ ਪਹਿਲਾਂ ਹੀ ਮਹਾਂਮਾਰੀ ਐਲਾਨ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 Higher Officials of Pakistani Army affected from Corona Virus